सच्ची ज्योत विचों कर लओ

सची ज्योत विचो कर लो दीदार माई दा,
आओ लै लो जिहने लेना ऐ प्यार माई दा
सची ज्योत विचो कर लो दीदार माई दा,

नित उठ के दिया रोनका तो जावा सदके
जिथो लंघदी ऐ तेरे तो ओह राहवा सदके
गुण गा रिहा ऐ सारा संसार माई दा
सची ज्योत विचो कर लो दीदार माई दा,

एहदे दर दिया रोनका तो जावा सदके
जिथो लंगधी ऐ तेरे तो ओह राहवा सदके
गुण गा रिहा ऐ सारा संसार माई दा
सची ज्योत विचो कर लो दीदार माई दा,

एहदे चरना दी धुल दूख दूर करदी
शेरावाली मैया झोली वि जरुर भरदी
कदे दुःख नहियो पाऊंदा परिवार माई दा
सची ज्योत विचो कर लो दीदार माई दा,

छावा बोह्डा दिया पींघा दे हुलारे देख लये
एहदे वेहड़े विच नच्दे दुलारे देख लये
छोटा बड़ा हर कोई सेवादार माई दा
सची ज्योत विचो कर लो दीदार माई दा,

जीवे पानी च पतासे आपे खुल जांवदे
एवे पापिया दे पाप एथे धुल जाँव दे
हर वेले खुला रहंदा दरबार माई दा
सची ज्योत विचो कर लो दीदार माई दा,


ਸੱਚੀ ਜੋਤ ਵਿੱਚੋਂ ਕਰ ਲਓ, ਦੀਦਾਰ ਮਾਈ ਦਾ ll
*ਆਓ ਲੈ ਲਓ ਜੀਹਨੇ ਲੈਣਾ ਏ, ਪਿਆਰ ਮਾਈ ਦਾ ll
"ਸੱਚੀ ਜੋਤ ਵਿੱਚੋਂ ਕਰ ਲਓ, ਦੀਦਾਰ ਮਾਈ ਦਾ" l

*ਨਿੱਤ ਉੱਠ ਕੇ ਸਵੇਰੇ, ਕਰੋ ਯਾਦ ਮਾਈ ਨੂੰ ll
ਹੱਥ ਜੋੜਕੇ ਸੁਣਾਓ, ਫ਼ਰਿਆਦ ਮਾਈ ਨੂੰ ll
ਧਾਰਾ ਕਲਯੁਗ ਵਿੱਚ, ਅਵਤਾਰ ਮਾਈ ਦਾ,
ਸੱਚੀ ਜੋਤ ਵਿੱਚੋਂ ਕਰ ਲਓ,,,,,,,,,,,,,,,,,,,,,F

*ਏਹਦੇ ਦਰ ਦੀਆਂ, ਰੌਣਕਾਂ ਤੋਂ ਜਾਵਾਂ ਸਦਕੇ ll
ਜਿੱਥੋਂ ਲੰਘਦੀ ਏ, ਤੇਰੇ ਤੋਂ ਓਹ ਰਾਹਵਾਂ ਸਦਕੇ ll
ਗੁਣ ਗਾ ਰਿਹਾ ਏ, ਸਾਰਾ ਸੰਸਾਰ ਮਾਈ ਦਾ,
ਸੱਚੀ ਜੋਤ ਵਿੱਚੋਂ ਕਰ ਲਓ,,,,,,,,,,,,,,,,,,,,,F  

*ਏਹਦੇ ਚਰਨਾਂ ਦੀ ਧੂਲ, ਦੁੱਖ ਦੂਰ ਕਰਦੀ ll
ਸ਼ੇਰਾਂਵਾਲੀ ਮਈਆ, ਝੋਲੀ ਵੀ ਜਰੂਰ ਭਰਦੀ ll
ਕਦੇ ਦੁੱਖ ਨਹੀਂਓਂ ਪਾਉਂਦਾ, ਪਰਿਵਾਰ ਮਾਈ ਦਾ,
ਸੱਚੀ ਜੋਤ ਵਿੱਚੋਂ ਕਰ ਲਓ,,,,,,,,,,,,,,,,,,,,,F

*ਛਾਂਵਾਂ ਬੋਹੜਾਂ ਦੀਆਂ, ਪੀਂਘਾਂ ਦੇ ਹੁਲਾਰੇ ਦੇਖ ਲਏ ll
ਏਹਦੇ ਵੇਹੜੇ ਵਿੱਚ, ਨੱਚਦੇ ਦੁਲਾਰੇ ਦੇਖ ਲਏ ll
ਛੋਟਾ ਵੱਡਾ ਹਰ ਕੋਈ, ਸੇਵਾਦਾਰ ਮਾਈ ਦਾ,
ਸੱਚੀ ਜੋਤ ਵਿੱਚੋਂ ਕਰ ਲਓ,,,,,,,,,,,,,,,,,,,,,F

*ਜਿਵੇਂ ਪਾਣੀ 'ਚ ਪਤਾਸੇ, ਆਪੇ ਘੁੱਲ ਜਾਂਵਦੇ ll
ਇਵੇਂ ਪਾਪੀਆਂ ਦੇ ਪਾਪ, ਇੱਥੇ ਧੁੱਲ ਜਾਂਵਦੇ ll
ਹਰ ਵੇਲੇ ਖੁੱਲ੍ਹਾ ਰਹਿੰਦਾ, ਦਰਬਾਰ ਮਾਈ ਦਾ,
ਸੱਚੀ ਜੋਤ ਵਿੱਚੋਂ ਕਰ ਲਓ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (677 downloads)