तेरियां चरना विच

तेरिया चरना विच मेरी अरदास माता
की सुपने विच वी न डोले मेरा विश्वाश माता
तेरिया चरना विच मेरी अरदास माता

उतराईआ चडाईआ वी जिन्दगी विच औनदियां ने
हथ सिर ते हॉवे तेरा ओह वी लंघ जांदीआ ने
जिन्दगी विच हॉवे ना कदे निराश माता
तेरिया चरना विच मेरी अरदास माता

जिहनू दाता तू देवे ओहनू थोड की रेह्न्दी ऐ,
जिहनू दाती मिल जावे ओहनू लोड की रेह्न्दी ऐ,
तेरे ध्यान च लग जावे मेरा हर स्वांस माता
तेरिया चरना विच मेरी अरदास माता

इस दास ते माता जी इक कर्म कमा देना
मेनू अपना बना लैना चरना च ला लैना
अपने शुभ चरना दे रखियो पास माता
तेरिया चरना विच मेरी अरदास माता


ਤੇਰਿਆਂ ਚਰਨਾਂ ਵਿੱਚ, ਮੇਰੀ ਅਰਦਾਸ ਮਾਤਾ ll
ਕਿ ਸੁਪਨੇ 'ਵਿੱਚ ਵੀ ਨਾ ਡੋਲੇ, ਮੇਰਾ ਵਿਸ਼ਵਾਸ ਮਾਤਾ,,,
ਤੇਰਿਆਂ ਚਰਨਾਂ ਵਿੱਚ, ਮੇਰੀ ਅਰਦਾਸ ਮਾਤਾ ll

ਉਤਰਾਈਆਂ ਚੜ੍ਹਾਈਆਂ ਵੀ, ਜਿੰਦਗੀ ਵਿੱਚ ਆਉਂਦੀਆਂ ਨੇ,
'ਹੱਥ ਸਿਰ ਤੇ ਹੋਵੇ ਤੇਰਾ, ਓਹ ਵੀ ਲੰਘ ਜਾਂਦੀਆਂ ਨੇ' ll
ਜਿੰਦਗੀ ਵਿੱਚ ਹੋਵਾਂ ਨਾ, ਕਦੇ ਨਿਰਾਸ਼ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,

ਜਿਹਨੂੰ ਦਾਤਾਂ ਤੂੰ ਦੇਵੇ, ਓਹਨੂੰ ਥੋੜ ਕੀ ਰਹਿੰਦੀ ਏ,
'ਜਿਹਨੂੰ ਦਾਤੀ ਮਿਲ ਜਾਵੇ, ਓਹਨੂੰ ਲੋੜ ਕੀ ਰਹਿੰਦੀ ਏ' ll
ਤੇਰੇ ਧਿਆਨ 'ਚ ਲੱਗ ਜਾਵੇ, ਮੇਰਾ ਹਰ ਸਵਾਂਸ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,

ਇਸ ਦਾਸ ਤੇ ਮਾਤਾ ਜੀ, ਇੱਕ ਕਰਮ ਕਮਾ ਦੇਣਾ,
'ਮੈਨੂੰ ਆਪਣਾ ਬਣਾ ਲੈਣਾ, ਚਰਨਾਂ ਵਿੱਚ ਲਾ ਲੈਣਾ 'll
ਆਪਣੇ ਸ਼ੁਭ ਚਰਨਾਂ ਦੇ, ਰੱਖਿਓ ਪਾਸ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (556 downloads)