भवना दा रंग लाल

भवना दा रंग लाल माये नी तेरे,
भवना दा रंग लाल।।
लाल ने झंडे चमकन घोटे, झंडिया दा रंग लाल,
भवना दा रंग लाल......


चुन्नी तेरी लाल नी माये, चूढ़ा तेरा लाल,
श्रदा दे नाल जो भी आउंदा, जान लेंदी ए हाल।।
माँ दी ज्योत नूरानी लगदी, ज्योती दा रंग लाल,
भवना दा रंग लाल......

नाम तेरे दी चढ़ी खुमारी हो गया लालो लाल,
नाम तेरे दी महिमा सुनके, भज जांदा ए काल।।
तेरे नाम च रंग के माये हो गयी लालो लाल,
भवना दा रंग लाल......

मत्थे उत्ते चुन्नियाँ बनिया, चुन्नियाँ दा रंग लाल,
लाल ए चूढ़ा लाल ए चोला,मेहँदी दा रंग लाल।।
अम्बरा उत्तो फूल पये बरसन, फुलां दा रंग लाल,
भवना दा रंग लाल......


रंग तेरे विच बिंदर रंगिया, हो गया लालो लाल,
भगत प्यारे खेडन होली, होली दा रंग लाल।।
राणा भी अज्ज संगता उत्ते, सुटदा ए रंग लाल,
भवना दा रंग लाल......

चुन्नियाँ दा रंग लाल, माये नी तेरे झंडिया दा रंग लाल।
चुढ़े दा रंग लाल, माये नी तेरे ज्योता दा रंग लाल।
भवना दा रंग लाल, माये नी तेरे मंदिरा दा रंग लाल।


ਭਵਨਾਂ ਦਾ ਰੰਗ ਲਾਲ, ਮਾਂਏਂ ਨੀ ਤੇਰੇ,
ਭਵਨਾਂ ਦਾ ਰੰਗ ਲਾਲ ll
ਲਾਲ ਨੇ ਝੰਡੇ, ਚਮਕਣ ਗੋਟੇ, ਝੰਡਿਆਂ ਦਾ ਰੰਗ ਲਾਲ*,
ਭਵਨਾਂ ਦਾ ਰੰਗ ਲਾਲ,,,,,,,,,,,,,,,,,,,,,,,,,

ਚੁੰਨੀ ਤੇਰੀ, ਲਾਲ ਨੀ ਮਾਂਏਂ, ਚੂੜਾ ਤੇਰਾ ਲਾਲ l
ਸ਼ਰਧਾ ਦੇ ਨਾਲ, ਜੋ ਵੀ ਆਉਂਦਾ, ਜਾਣ ਲੈਂਦੀ ਏ ਹਾਲ ll
ਮਾਂ ਦੀ ਜੋਤ, ਨੂਰਾਨੀ ਲੱਗਦੀ, ਜਯੋਤੀ ਦਾ ਰੰਗ ਲਾਲ,
ਭਵਨਾਂ ਦਾ ਰੰਗ ਲਾਲ,,,,,,,,,,,,,,,,,,,,,,,,,,

ਨਾਮ ਤੇਰੇ ਦੀ, ਚੜ੍ਹੀ ਖ਼ੁਮਾਰੀ, ਹੋ ਗਿਆ ਲਾਲੋ ਲਾਲ l
ਨਾਮ ਤੇਰੇ ਦੀ, ਮਹਿਮਾ ਸੁਣਕੇ, ਭੱਜ ਜਾਂਦਾ ਏ ਕਾਲ ll
ਤੇਰੇ ਨਾਮ 'ਚ, ਰੰਗ ਕੇ ਮਾਂਏਂ, ਹੋ ਗਈ ਲਾਲੋ ਲਾਲ*,
ਭਵਨਾਂ ਦਾ ਰੰਗ ਲਾਲ,,,,,,,,,,,,,,,,,,,,,,,,,

ਮੱਥੇ ਉੱਤੇ, ਚੁੰਨੀਆਂ ਬੰਨ੍ਹੀਆਂ, ਚੁੰਨੀਆਂ ਦਾ ਰੰਗ ਲਾਲ l
ਲਾਲ ਏ ਚੂੜਾ, ਲਾਲ ਏ ਚੋਲਾ, ਮਹਿੰਦੀ ਦਾ ਰੰਗ ਲਾਲ ll
ਅੰਬਰਾਂ ਉੱਤੋਂ, ਫ਼ੁੱਲ ਪਏ ਬਰਸਣ, ਫ਼ੁੱਲਾਂ ਦਾ ਰੰਗ ਲਾਲ*,
ਭਵਨਾਂ ਦਾ ਰੰਗ ਲਾਲ,,,,,,,,,,,,,,,,,,,,,,,,,

ਰੰਗ ਤੇਰੇ ਵਿੱਚ, ਬਿੰਦਰ ਰੰਗਿਆਂ, ਹੋ ਗਿਆ ਲਾਲੋ ਲਾਲ l
ਭਗਤ ਪਿਆਰੇ, ਖੇਡਣ ਹੋਲੀ, ਹੋਲੀ ਦਾ ਰੰਗ ਲਾਲ ll
ਰਾਣਾ ਵੀ ਅੱਜ, ਸੰਗਤਾਂ ਉੱਤੇ, ਸੁੱਟਦਾ ਏ ਰੰਗ ਲਾਲ*,
ਭਵਨਾਂ ਦਾ ਰੰਗ ਲਾਲ,,,,,,,,,,,,,,,,,,,,,,,,,

ਚੁੰਨੀਆਂ ਦਾ ਰੰਗ ਲਾਲ, ਮਾਂਏਂ ਨੀ ਤੇਰੇ, ਝੰਡਿਆਂ ਦਾ ਰੰਗ ਲਾਲ l
ਚੂੜੇ ਦਾ ਰੰਗ ਲਾਲ, ਮਾਂਏਂ ਨੀ ਤੇਰੀਆਂ, ਜੋਤਾਂ ਦਾ ਰੰਗ ਲਾਲ l
ਭਵਨਾਂ ਦਾ ਰੰਗ ਲਾਲ, ਮਾਂਏਂ ਨੀ ਤੇਰੇ, ਮੰਦਿਰਾਂ ਦਾ ਰੰਗ ਲਾਲ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (366 downloads)