मईया पींघा झूटदी

सोऊंन महीना चढ़या पीपली पींघा पाईया ने,
पींघां झूटन मईया दे नाल कंजका आईआ ने।
देखन अजब नज़ारा आके.....चन्न सूरज ते तारे,
मईया पींघा झूटदी.....जय हो....कंजका देन हुलारे।
मईया पींघा झूटदी कंजका देन हुलारे।।

विष्णु अते ब्रम्हा शिव भोले भंडारी जी,
देखन आये माता जी दी लीला न्यारी जी.....-2
जय माता दी बोलदे ने अज्ज.....हथ जोड़ के सारे,
मईया पींघा झूटदी.....जय हो....कंजका देन हुलारे।
मईया पींघा झूटदी कंजका देन हुलारे।।

धरती नचदी, अंबर झूमे, नच पाताल रिहा,
देख देख खुश हुन्दे एह जो हो कमाल रिहा.....-2
खुशियाँ दे विच देखो सारे.....लाउन माँ दे जयकारे,
मईया पींघा झूटदी.....जय हो....कंजका देन हुलारे।
मईया पींघा झूटदी कंजका देन हुलारे।।

सिर ते मुकट सोने दा बाहीं चूढ़ा पाया ए,
मईया जी ने बहुत सोहना रूप बनाया ए....-2
हथा वाली मेहँदी दा दूरो....पैंदा ए लिशकारा,
मईया पींघा झूटदी.....जय हो....कंजका देन हुलारे।
मईया पींघा झूटदी कंजका देन हुलारे।।

सब दे दिलां दी जानन वाली शेरावालीं माँ,
कंजका दे नाल पींघां झूटदी मिहरावाली माँ....-2
बिट्टू ते सुखराज लिखारी.....एहो सच उचारे,
मईया पींघा झूटदी.....जय हो....कंजका देन हुलारे।
मईया पींघा झूटदी कंजका देन हुलारे।।

ਸਾਉਣ ਮਹੀਨਾ, ਚੜ੍ਹਿਆ ਪਿੱਪਲੀ, ਪੀਂਘਾਂ ਪਾਈਆਂ ਨੇ l
ਪੀਂਘਾਂ ਝੂਹਟਣ, ਮਈਆ ਦੇ ਨਾਲ, ਕੰਜ਼ਕਾਂ ਆਈਆਂ ਨੇ ll
*ਦੇਖਣ ਅਜ਼ਬ, ਨਜ਼ਾਰਾ ਆ ਕੇ ll, ਚੰਨ ਸੂਰਜ ਤੇ ਤਾਰੇ,
ਮਈਆ ਪੀਂਘ ਝੂਹਟਦੀ,,, ਜੈ ਹੋ ll, 'ਕੰਜ਼ਕਾਂ ਦੇਣ ਹੁਲਾਰੇ' l
ਮਈਆ ਪੀਂਘ ਝੂਹਟਦੀ, 'ਕੰਜ਼ਕਾਂ ਦੇਣ ਹੁਲਾਰੇ' ll

ਵਿਸ਼ਨੂੰ ਅਤੇ, ਬ੍ਰਹਮਾ ਸ਼ਿਵ, ਭੋਲੇ ਭੰਡਾਰੀ ਜੀ l
ਦੇਖਣ ਆਏ, ਮਾਤਾ ਜੀ ਦੀ, ਲੀਲਾ ਨਿਆਰੀ ਜੀ ll
*ਜੈ ਮਾਤਾ ਦੀ, ਬੋਲਦੇ ਨੇ ਅੱਜ ll, ਹੱਥ ਜੋੜ ਕੇ ਸਾਰੇ,
ਮਈਆ ਪੀਂਘ ਝੂਹਟਦੀ,,, ਜੈ ਹੋ ll, 'ਕੰਜ਼ਕਾਂ ਦੇਣ ਹੁਲਾਰੇ' l
ਮਈਆ ਪੀਂਘ ਝੂਹਟਦੀ, 'ਕੰਜ਼ਕਾਂ ਦੇਣ ਹੁਲਾਰੇ' ll

ਧਰਤੀ ਨੱਚਦੀ, ਅੰਬਰ ਝੂਮੇ, ਨੱਚ ਪਾਤਾਲ ਰਿਹਾ l
ਦੇਖ ਦੇਖ, ਖੁਸ਼ ਹੁੰਦੇ ਏਹ ਜੋ, ਹੋ ਕਮਾਲ ਰਿਹਾ ll
*ਖੁਸ਼ੀਆਂ ਦੇ ਵਿੱਚ, ਦੇਖੋ ਸਾਰੇ ll, ਲਾਉਣ ਮਾਂ ਦੇ ਜੈਕਾਰੇ,
ਮਈਆ ਪੀਂਘ ਝੂਹਟਦੀ,,, ਜੈ ਹੋ ll, 'ਕੰਜ਼ਕਾਂ ਦੇਣ ਹੁਲਾਰੇ' l
ਮਈਆ ਪੀਂਘ ਝੂਹਟਦੀ, 'ਕੰਜ਼ਕਾਂ ਦੇਣ ਹੁਲਾਰੇ' ll

ਸਿਰ ਤੇ ਮੁੱਕਟ, ਸੋਨੇ ਦਾ ਬਾਂਹੀਂ, ਚੂੜਾ ਪਾਇਆ ਏ l
ਮਈਆ ਜੀ ਨੇ, ਬਹੁਤਾ ਸੋਹਣਾ, ਰੂਪ ਬਣਾਇਆ ਏ ll
*ਹੱਥਾਂ ਵਾਲੀ, ਮਹਿੰਦੀ ਦਾ ਦੂਰੋਂ ll, ਪੈਦਾ ਏ ਲਿਸ਼ਕਾਰਾ,
ਮਈਆ ਪੀਂਘ ਝੂਹਟਦੀ,,, ਜੈ ਹੋ ll, 'ਕੰਜ਼ਕਾਂ ਦੇਣ ਹੁਲਾਰੇ' l
ਮਈਆ ਪੀਂਘ ਝੂਹਟਦੀ, 'ਕੰਜ਼ਕਾਂ ਦੇਣ ਹੁਲਾਰੇ' ll

ਸਭ ਦੇ ਦਿਲਾਂ ਦੀ, ਜਾਨਣ ਵਾਲੀ, ਸ਼ੇਰਾਂ ਵਾਲੀ ਮਾਂ l
ਕੰਜ਼ਕਾਂ ਦੇ ਨਾਲ, ਪੀਂਘ ਝੂਹਟਦੀ, ਮੇਹਰਾਂ ਵਾਲੀ ਮਾਂ ll
*ਬਿੱਟੂ ਤੇ, ਸੁਖਰਾਜ ਲਿਖ਼ਾਰੀ ll, ਏਹੋ ਸੁੱਚ ਉਚਾਰੇ,
ਮਈਆ ਪੀਂਘ ਝੂਹਟਦੀ,,, ਜੈ ਹੋ ll, 'ਕੰਜ਼ਕਾਂ ਦੇਣ ਹੁਲਾਰੇ' l
ਮਈਆ ਪੀਂਘ ਝੂਹਟਦੀ, 'ਕੰਜ਼ਕਾਂ ਦੇਣ ਹੁਲਾਰੇ' llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (543 downloads)