जे होईआं न मुरादें पूरीआ

तेरे चल के,दुआरे कौन आऊ,जे होइयां न मुरादा पुरियां,
तेरे दर ते सवाली कौन आऊ,जे होइयां न मुरादा पुरिया,
तेरे नाम दे जयकारे कौन लाऊ,जे होइयां न मुरादा पुरिया,
तेरे चल के.................

मैं दुखारी,मरदी जावा.मेहर करो मैं तरदी जावा,
एक एक पौड़ी चडदी जावा,दिल विच एहो करदी जावा,
केह्दा महारानी,आख के बुलाओ,जे होइयां न मुरादा पुरिया,
तेरे चल के दुआरे कौन आऊ......

भगत सुरमे,दाते दानी,जोगी भोगी ओए ज्ञानी ध्यानी,
तेरे मुहरे सब अघ्यानी,तू दाती ऐ आप भवानी,
खाली झोली किवे,जग नु दिखाऊ,जे होइयां न मुरादा पुरियां,
तेरे चल के दुआरे कौन आऊ......

कली जान ते,रोग हजारा मेरे पले ओही सोच विचारा,
दुब्दी वेहदी वाजा मारा,भवसागर विच पिया पुकारा,
सहनु दुबिया नु कौन बने लाऊ,जे होइयां न मुरदा पुरिया,
तेरे चल के दुआरे कौन आऊ......

अम्बिका सुर मैं,शाह सुर मरे,भगत बचिए ओही दुसट संहारे,
आये वापिस तेरे दुआरे,बाकि छाडके होर सहारे,
मर जाना मान,दस किथे जाऊ,जे होइया न मुरदा पुरियां,
तेरे चल के दुआरे कौन आऊ........

ਤੇਰੇ ਚੱਲ ਕੇ, ਦੁਆਰੇ ਕੌਣ ਆਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਦਰ ਤੇ, ਸਵਾਲੀ ਕੌਣ ਆਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਨਾਮ ਦੇ, ਜੈਕਾਰੇ ਕੌਣ ਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,,

ਮੈਂ ਦੁਖਿਆਰੀ, ਮਰਦੀ ਜਾਵਾਂ, ਮੇਹਰ ਕਰੋ ਮੈਂ ਤਰਦੀ ਜਾਵਾਂ
ਇੱਕ ਇੱਕ ਪੌੜੀ ਚੜਦੀ ਜਾਵਾਂ, ਦਿਲ ਵਿਚ ਏਹੀਓ ਕਰਦੀ ਜਾਵਾਂ
ਕੇਹੜਾ ਮਹਾਂਰਾਣੀ, ਆਖ ਕੇ ਬੁਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,,

ਭਗਤ ਸੂਰਮੇ, ਦਾਤੇ ਦਾਨੀ, ਜੋਗੀ ਭੋਗੀ ਓਏ ਗਿਆਨੀ ਧਿਆਨੀ
ਤੇਰੇ ਮੂਹਰੇ ਸਭ ਅਗਿਆਨੀ, ਤੂੰ ਦਾਤੀ ਏ ਆਪ ਭਵਾਨੀ
ਖਾਲੀ ਝੋਲੀ ਕਿਵੇਂ, ਜੱਗ ਨੂੰ ਦਿਖਾਊਂ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,,

ਕੱਲੀ ਜਾਨ ਤੇ, ਰੋਗ ਹਜ਼ਾਰਾਂ, ਮੇਰੇ ਪੱਲੇ ਓਏ ਸੋਚ ਵਿਚਾਰਾਂ
ਡੁੱਬਦੀ ਬੇੜੀ ਵਾਜਾਂ ਮਾਰਾਂ, ਭਵਸਾਗਰ ਵਿਚ ਪਿਆ ਪੁਕਾਰਾਂ
ਸਾਨੂੰ ਡੁੱਬਿਆਂ ਨੂੰ, ਕੌਣ ਬੰਨੇ ਲਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,,

ਅੰਬਿਕਾ ਸੁਰ ਮੈ, ਸ਼ਾਹ ਸੁਰ ਮਾਰੇ, ਭਗਤ ਬਚਾਏ ਓਏ ਦੁਸ਼ਟ ਸੰਹਾਰੇ
ਆਏ ਵਾਪਸ ਤੇਰੇ ਦੁਆਰੇ, ਬਾਕੀ ਛੱਡਕੇ ਹੋਰ ਸਹਾਰੇ
ਮਰ ਜਾਣਾ ਮਾਨ, ਦੱਸ ਕਿਥੇ ਜਾਊ, ਜੇ ਹੋਈਆਂ ਨਾ ਮੁਰਾਦਾਂ ਪੂਰੀਆਂ
ਤੇਰੇ ਚੱਲ ਕੇ ਦੁਆਰੇ ਕੌਣ ਆਊ,,,,,,,,,,,,,,,,,,,,,,,
download bhajan lyrics (1040 downloads)