ਸ਼੍ਰੀ ਗੁਰੂ ਗਰੰਥ ਸਾਹਿਬ ਜੀ
==================
ਦੁਖੀਆਂ ਦੇ ਦੁੱਖ ਵੰਡਾਉਂਦਾ, ਭੁੱਖਿਆਂ ਦੀ ਭੁੱਖ ਮਿਟਾਉਂਦਾ ll
ਸਭਨਾਂ ਨੂੰ ਕਰਨਾ ਪਿਆਰ ਸਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ,
ਭੁੱਲਿਆਂ ਨੂੰ ਰਸਤਾ ਏਹ ਵਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ ll
^ਐਥੇ ਕੋਈ ਜਾਤ ਪਾਤ ਨਾ, ਉੱਚਾ ਨਾ ਨੀਵਾਂ ਕੋਈ l
^ਖੁੱਲ੍ਹੇ ਦਰਵਾਜ਼ੇ ਸਭ ਲਈ, ਸਭਨਾਂ ਨੂੰ ਮਿਲਦੀ ਢੋਈ ll
ਪਾਉਂਦੇ ਨੇ ਮਾਨ ਨਿਮਾਣੇ, ਏਹੀਓ ਗੱਲ ਦੁਨੀਆਂ ਜਾਣੇ ll,
ਸੱਚਿਆਂ ਦੇ ਬੇੜੇ ਪਾਰ ਲੰਘਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ,
ਭੁੱਲਿਆਂ ਨੂੰ ਰਸਤਾ ਏਹ ਵਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ ll
ਸਤਿਗੁਰ ਨਾਨਕ ਤੇਰੀ, ਲੀਲਾ ਨਿਆਰੀ ਏ,
ਰੀਝਾਂ ਲਾ ਲਾ ਵੇਹਂਦੀ, ਦੁਨੀਆਂ ਸਾਰੀ ਏ ll
^ਗੁਰੂਆਂ ਭਗਤਾਂ ਦੀ ਬਾਣੀ, ਬਾਣੀ ਧੁਰ ਕੀ ਏਹ ਰੱਬ ਦੀ l
^ਇਸਦੇ ਵਿੱਚ ਸਭ ਕੁਝ ਲਿਖਿਆ, ਅੱਜ ਤੱਕ ਜੋ ਸਾਇੰਸ ਹੈ ਲੱਭਦੀ ll
ਸੁਣੀਏ ਗੁਰਬਾਣੀ ਪੜ੍ਹੀਏ, ਸੇਵਾ ਤੇ ਸਿਮਰਨ ਕਰੀਏ ll,
ਜਿੰਦਗੀ ਦੀਆਂ, ਗੁੰਝਲਾਂ ਨੂੰ ਸੁਲਝਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ,
ਭੁੱਲਿਆਂ ਨੂੰ ਰਸਤਾ ਏਹ ਵਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ ll
^ਸਾਰੀ ਦੁਨੀਆਂ ਦਾ ਮਲਿਕ, ਓਹੀਓ ਸੱਚਖੰਡ ਦਾ ਵਾਸੀ l
^ਓਹਦੀ ਸੰਗਤਾਂ ਦੀ ਧੂੜੀ, ਲੈ ਕੇ ਤਰ ਜਾਂਦੇ ਪਾਪੀ ll
ਜਿਸਦੀ ਕਿਰਪਾ ਵਿੱਚ ਸੁੱਖ ਨੇ, ਸੁਣਿਆਂ ਮੁੱਕ ਜਾਂਦੇ ਦੁੱਖ ਨੇ ll,
ਸੱਚੇ ਮਨ ਕਰਕੇ ਜੋ ਧਿਆਉਂਦਾ ਜੀ, ਗੁਰੂ ਗਰੰਥ ਸਾਹਿਬ ਜੀ,
ਭੁੱਲਿਆਂ ਨੂੰ ਰਸਤਾ ਏਹ ਵਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ ll
^ਆ ਜਾਓ ਲੜ੍ਹ ਲੱਗੀਏ ਸਾਰੇ, ਆਪਾਂ ਉਸ ਪੂਰੇ ਗੁਰ ਦੇ l
^ਮੂਸਾ-ਪੁਰੀਆ ਅਮਰਜੀਤ ਨਾ, ਜਿੱਥੋਂ ਕੋਈ ਖ਼ਾਲੀ ਮੁੜਦੇ ll
ਜਿਸਨੇ ਵੀ ਪ੍ਰੇਮ ਹੈ ਪਾਇਆ, ਯੁਗੋਂ ਯੁੱਗ ਰੱਖਦਾ ਆਇਆ ll,
ਭਗਤਾਂ ਦੀ ਵਾਹਿਗੁਰੂ ਪੈਜ਼ ਰਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ,
ਭੁੱਲਿਆਂ ਨੂੰ ਰਸਤਾ ਏਹ ਵਿਖਾਉਂਦਾ ਜੀ, ਗੁਰੂ ਗਰੰਥ ਸਾਹਿਬ ਜੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ