रहमतां दे मींह बरसा दातिए

ਰਹਿਮਤਾਂ ਦੇ ਮੀਂਹ ਬਰਸਾ ਦਾਤੀਏ,
ਰਹਿਮਤਾਂ ਦਾ ਮੀਂਹ ਬਰਸਾ ll
ਸਾਡੀ ਵੀ ਝੋਲੀ 'ਚ, ਖ਼ੈਰਾਂ ਪਾ ਦਾਤੀਏ,
ਰਹਿਮਤਾਂ ਦੇ ਮੀਂਹ ਬਰਸਾ,,,
ਰਹਿਮਤਾਂ ਦੇ ਮੀਂਹ ਬਰਸਾ,,,,,,,,,,,,,

ਹੁੰਦੀਆਂ ਨੇ ਪੂਰੀਆਂ, ਮੁਰਾਦਾਂ ਮਾਂਏਂ ਮੇਰੀਏ ਨੀ,
ਤੇਰੇ ਦਰ ਤੋਂ
,
ਆਏ ਜੋ ਸਵਾਲੀ, ਕਦੇ ਮੁੜਦੇ ਨਾ ਖ਼ਾਲੀ,
ਮਾਂਏਂ ਤੇਰੇ ਘਰ ਤੋਂ ll
ਸਭਨਾਂ ਦੀ ਰੀਝ, ਤੂੰ ਪੁਗਾ ਦਾਤੀਏ,
ਰਹਿਮਤਾਂ ਦੇ ਮੀਂਹ ਬਰਸਾ,,,
ਰਹਿਮਤਾਂ ਦੇ ਮੀਂਹ ਬਰਸਾ,,,,,,,,,,,,,

ਜੰਨਤ ਨਸੀਬ ਹੁੰਦੀ, ਅੰਮੀਏ ਰੂਹਾਨੀ ਤੇਰਾ,
ਮੁਖ਼ ਵੇਖ ਕੇ
,
ਮੁੱਕ ਜਾਂਦੇ ਜਨਮਾਂ ਦੇ, ਪਾਪ ਤੇਰੇ ਚਰਨਾਂ 'ਚ,
ਮੱਥਾ ਟੇਕ ਕੇ ll
ਦੁੱਖਾਂ ਤੇ ਕਲੇਸ਼ਾਂ ਨੂੰ, ਮੁਕਾ ਦਾਤੀਏ,
ਰਹਿਮਤਾਂ ਦੇ ਮੀਂਹ ਬਰਸਾ,,,
ਰਹਿਮਤਾਂ ਦੇ ਮੀਂਹ ਬਰਸਾ,,,,,,,,,,,,,

ਚਰਨਾਂ 'ਚ ਰੱਖੀ ਮਾਂਏਂ, ਆਪਣੇ ਤੂੰ ਨਾਮ ਵਾਲਾ,
ਰੰਗ ਰੰਗ ਕੇ
,
ਸੁਣੀ ਫ਼ਰਿਆਦ, ਸਾਰੇ ਪੂਰੇ ਕਰੀਂ ਕਾਜ਼,
ਮਾਂਏਂ ਰਿੰਕੂ ਟੰਡ ਦੇ ll
*ਸ਼ੋਭਾ ਦਿੱਤੀ ਏ, ਵਡਾਲੀ ਨੇ ਸੁਣਾ ਦਾਤੀਏ,
ਰਹਿਮਤਾਂ ਦੇ ਮੀਂਹ ਬਰਸਾ
ਰਹਿਮਤਾਂ ਦੇ ਮੀਂਹ ਬਰਸਾ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (708 downloads)