माँ भगतां नू पावे चिट्ठियां

ਪਾਵੇ ਚਿੱਠੀਆਂ ll, ਲੱਖ ਵਾਰ, ਮਾਂ ਭਗਤਾਂ ਨੂੰ ਪਾਵੇ ਚਿੱਠੀਆਂ ll
ਛੱਡ ਦੇ ਸਾਰੀ, ਦੁਨੀਆਂ ਭਗਤਾ, ਚੱਲ ਮਈਆ ਦੇ ਦਵਾਰੇ,
ਮੇਰੀ ਮਾਂ ਨੇ, ਇੱਕ ਨਹੀਂ ਨੇ, ਲੱਖਾਂ ਪਾਪੀ ਤਾਰੇ,,, ਜੈ ਹੋ !
ਪਾਵੇ ਚਿੱਠੀਆਂ ll, ਲੱਖ ਵਾਰ,,,,,,,,,,,,,,,,,,,,,,,,,,,

ਇੱਕ ਵਾਰੀ ਜੋ, ਸੱਚੇ ਮਨ ਨਾਲ, ਮਾਂ ਦੇ ਦਰ ਤੇ ਆਵੇ,
ਵਰਦਾਨੀ, ਕਲਿਆਣੀ ਮਾਂ ਤੋਂ, ਮਨ ਚਾਹਿਆ ਫ਼ਲ ਪਾਵੇ ll
ਸਾਰੀ ਦੁਨੀਆਂ, ਚੱਲਦੀ ਏ, ਜਗ ਜੰਨਨੀ ਮਾਂ ਦੇ ਸਹਾਰੇ ll,
*ਆਪਣੇ ਭਗਤਾਂ, ਦੀ ਦਾਤੀ, ਵਿਗੜੀ ਤਕਦੀਰ ਸੰਵਾਰੇ,,, ਜੈ ਹੋ !
ਪਾਵੇ ਚਿੱਠੀਆਂ ll, ਲੱਖ ਵਾਰ,,,,,,,,,,,,,,,,,,,,,,,,,,,F

ਮਾਂ ਦੇ ਦਰ ਤੇ, ਸੁਣ ਓ ਭਗਤਾ, ਮੋਰ ਪਪੀਹਾ ਗਾਵੇ,
ਕੂਹ ਕੂਹ ਕਰਦੀ, ਕੋਇਲ ਕਾਲੀ, ਮਿੱਠੇ ਗੀਤ ਸੁਣਾਵੇ ll
ਇੰਦਰ ਵੀ, ਪਹਾੜਾਂ ਤੇ, ਠੰਡੀਆਂ ਵੁਛਾਰਾਂ ਪਾਵੇ ll,
*ਪ੍ਰੇਮ ਸੇ ਬੋਲੋ, ਜੈ ਮਾਤਾ ਦੀ, ਸੰਗਤ ਕਹਿੰਦੀ ਜਾਵੇ,,, ਜੈ ਹੋ !
ਪਾਵੇ ਚਿੱਠੀਆਂ ll, ਲੱਖ ਵਾਰ,,,,,,,,,,,,,,,,,,,,,,,,,,,F

ਪ੍ਰੇਮ ਵੀ ਦਰ ਤੇ, ਅਰਜ਼ਾਂ ਕਰਦਾ, ਮਾਂਏਂ ਦਰਸ਼ ਵਿਖਾ ਦੇ,
ਝੋਲੀ ਅੱਡ ਕੇ, ਖੜਾ ਦਵਾਰੇ, ਖ਼ੈਰ ਝੋਲੀ ਵਿੱਚ ਪਾ ਦੇ ll
ਹੁਣ ਨੀ ਛੱਡਣਾ, ਅੰਬੇ ਰਾਣੀ, ਪੱਲਾ ਤੇਰਾ ਫੜ੍ਹਿਆ ll,
*ਤੇਰੇ ਚਰਨਾਂ, ਦੇ ਨਾਲ ਲੱਗ ਕੇ, ਤਨ ਮਨ ਮੇਰਾ ਠਰ੍ਹਿਆ,,, ਜੈ ਹੋ !
ਪਾਵੇ ਚਿੱਠੀਆਂ ll, ਲੱਖ ਵਾਰ,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (389 downloads)