मैनु मिल गया माँ दा द्वारा

ਮੈਨੂੰ ਮਿਲ ਗਿਆ, ਮਾਂ ਦਾ ਦਵਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ ll
ਮੈਂ ਦੁਨੀਆਂ ਤੋਂ ਕੀ ਲੈਣਾ xll  
ਮੈਨੂੰ ਮਿਲ ਗਿਆ, ਸਵਰਗ ਨਜ਼ਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ ll
^
ਮਈਆ ਜੀ ਦੇ ਰੰਗਾਂ ਵਿੱਚ, "ਮਨ ਰੰਗ ਲਿਆ ਮੈਂ" ll
ਸਭ ਕੁੱਝ ਮਾਏਂ ਤੇਰੇ, "ਨਾਂਅ ਕਰ ਲਿਆ ਮੈਂ" ll
ਮੇਰਾ ਰੋਮ ਰੋਮ,,, ਜੈ ਹੋ lll ਖਿੜ੍ਹ ਗਿਆ ਸਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,
^
ਚਰਨਾਂ 'ਚ ਤੇਰੇ ਮਾਏਂ, "ਜੀਵਨ ਗੁਜ਼ਾਰਨਾ" l
ਹਰ ਪਲ ਮਾਏਂ ਤੇਰਾ, "ਨਾਮ ਉੱਚਾਰਣਾ" ll
ਬਣ ਜਾਵਾਂ ਤੇਰਾ,,, ਜੈ ਹੋ lll ਭਗਤ ਪਿਆਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,
^
ਜਦੋਂ ਦਾ ਮਾਏਂ ਤੇਰੇ, "ਲੜ੍ਹ ਨੂੰ ਮੈਂ ਫੜ੍ਹਿਆ'' l  
ਓਦੋਂ ਦਾ ਹੀ ਮਾਏਂ ਸਿਰ, "ਹੱਥ ਤੂੰ ਧਰਿਆ" ll
ਮੇਰੇ ਕਰਮਾਂ ਨੂੰ,,, ਜੈ ਹੋ lll ਮਿਲਿਆ ਇਸ਼ਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,
^
ਮਿਲ ਗਿਆ ਮੈਨੂੰ ਹੁਣ, "ਸੱਚ ਵਾਲਾ ਰਾਹ ਏ" l
ਜੱਗ ਦੀ ਨਾ ਰਹੀ ਮੈਨੂੰ, "ਕੋਈ ਪ੍ਰਵਾਹ ਏ" ll
ਆਪੇ ਕੰਮ ਮੇਰਾ,,, ਜੈ ਹੋ lll ਹੋਈ ਜਾਵੇ ਸਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,
^
ਮਈਆ ਜੀ ਦਾ ਦਰ ਛੱਡ, "ਕਿਤੇ ਵੀ ਨਾ ਜਾਵਾਂ ਮੈਂ" l
ਸਾਰੀ ਜਿੰਦਗੀ ਬੱਸ, "ਗੁਣ ਓਹਦੇ ਗਾਵਾਂ ਮੈਂ" ll
ਜੋਤਾਂ ਵਾਲੀ ਦਾ,,, ਜੈ ਹੋ lll ਹੈ ਮੈਨੂੰ ਸਹਾਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,
^
ਚੰਨ ਨਾਲੋਂ ਸੋਹਣੀ ਲੱਗੇ, "ਮਈਆ ਦੀ ਤਸਵੀਰ ਏ" l
ਉਸਨੇ ਹੀ ਬਣਾਈ ਦੇਖੋ, "ਮੇਰੀ ਤਕਦੀਰ ਏ" ll
ਮੈਂ ਤਾਂ ਮਈਆ ਦਾ,,, ਜੈ ਹੋ lll ਹੀ ਭਗਤ ਪਿਆਰਾ,
ਮੈਂ ਦੁਨੀਆਂ ਤੋਂ ਕੀ ਲੈਣਾ,,,
ਮੈਨੂੰ ਮਿਲ ਗਿਆ ਮਾਂ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (416 downloads)