मैं वी हो गया निहाल मेरी माये

ਮੈਂ ਵੀ ਹੋ ਗਿਆ, ਨਿਹਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ ll
ਪੂਰੀ ਹੋ ਗਈ,,, ਜੈ ਹੋ lll, ਮੁਰਾਦ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ ll
ਮੈਂ ਵੀ ਹੋ ਗਿਆ ਨਿਹਾਲ,,,,,,,,,,,,,,,,,,

ਨਾਮ ਦਾ ਖਜ਼ਾਨਾ ਤੇਰਾ, ਸਾਰੇ ਪਾਸੇ ਵੰਡਿਆ l
^ਸਾਰੇ ਪਾਸੇ ਵੰਡਿਆ ਮਾਂ, ਸਾਰੇ ਪਾਸੇ ਵੰਡਿਆ l
ਹਰ ਇੱਕ ਕੋਈ ਤੇਰੇ, ਰੰਗਾਂ ਵਿੱਚ ਰੰਗਿਆ l
^ਰੰਗਾਂ ਵਿੱਚ ਰੰਗਿਆ ਮਾਂ, ਰੰਗਾਂ ਵਿੱਚ ਰੰਗਿਆ l
ਰੰਗ ਚੜ੍ਹ ਗਿਆ,,, ਜੈ ਹੋ lll, ਲਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਇੱਕ ਇੱਕ ਪਲ ਤੇਰੀ, ਯਾਦ 'ਚ ਗੁਜ਼ਾਰਾਂ ਮੈਂ l
^ਯਾਦ 'ਚ ਗੁਜ਼ਾਰਾਂ ਤੇਰੀ, ਯਾਦ 'ਚ ਗੁਜ਼ਾਰਾਂ ਮੈਂ l
ਹਰ ਪਲ ਮਾਂਏਂ ਹੁਣ, ਤੈਨੂੰ ਹੀ ਪੁਕਾਰਾਂ ਮੈਂ l
^ਤੈਨੂੰ ਹੀ ਪੁਕਾਰਾਂ ਮਾਂਏਂ, ਤੈਨੂੰ ਹੀ ਪੁਕਾਰਾਂ ਮੈਂ l
ਸਦਾ ਰਹਿੰਦੀ ਆਂ ਤੂੰ,,, ਜੈ ਹੋ lll, ਨਾਲ ਮੇਰੀ ਮਾਂਏਂ,  
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਚੜ੍ਹ ਕੇ ਚੜ੍ਹਾਈਆਂ ਤੇਰੇ, ਦਰ ਉੱਤੇ ਆਵਾਂ ਮੈਂ l
^ਦਰ ਉੱਤੇ ਆਵਾਂ ਤੇਰੇ, ਦਰ ਉੱਤੇ ਆਵਾਂ ਮੈਂ l
ਰੱਜ ਰੱਜ ਮਾਂਏਂ ਤੇਰਾ, ਦਰਸ਼ਨ ਪਾਵਾਂ ਮੈਂ l
^ਦਰਸ਼ਨ ਪਾਵਾਂ ਤੇਰਾ, ਦਰਸ਼ਨ ਪਾਵਾਂ ਮੈਂ l
ਮੈਂ ਤਾਂ ਹੋ ਗਿਆ,,, ਜੈ ਹੋ lll, ਖੁਸ਼ਹਾਲ ਮੇਰੀ ਮਾਂਏਂ,  
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਚਰਨਾਂ ਚ ਬਹਿ ਕੇ ਮਾਂ, ਹਾਜ਼ਰੀ ਲਗਾਵਾਂ ਮੈਂ  l
^ਹਾਜ਼ਰੀ ਲਗਾਵਾਂ ਤੇਰੇ, ਹਾਜ਼ਰੀ ਲਗਾਵਾਂ ਮੈਂ l
ਗੁੰਦ ਕੇ ਫੁੱਲਾਂ ਦੇ ਤੈਨੂੰ, ਹਾਰ ਚੜ੍ਹਾਵਾਂ ਮੈਂ l
^ਹਾਰ ਚੜ੍ਹਾਵਾਂ ਤੈਨੂੰ, ਹਾਰ ਚੜ੍ਹਾਵਾਂ ਮੈਂ l
ਨਾਲੇ ਉੱਚੀ ਉੱਚੀ,,, ਜੈ ਹੋ lll,  ਜੈਕਾਰੇ ਤੇਰੇ ਲਾਵਾਂ,
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਤੇਰੇ ਰੰਗਾਂ ਵਿੱਚ, ਪਰਿਵਾਰ ਮੇਰਾ ਰੰਗਿਆ l
^ਪਰਿਵਾਰ ਮੇਰਾ ਰੰਗਿਆ ਮਾਂ, ਪਰਿਵਾਰ ਮੇਰਾ ਰੰਗਿਆ l
ਸਭ ਕੁੱਝ ਮਿਲਿਆ ਮਾਂ, ਤੈਥੋਂ ਬਿਨ ਮੰਗਿਆ l
^ਤੈਥੋਂ ਬਿਨ ਮੰਗਿਆ ਮਾਂ, ਤੈਥੋਂ ਬਿਨ ਮੰਗਿਆ l
ਸੁਖੀ ਹੋ ਗਿਆ,,, ਜੈ ਹੋ lll, ਪਰਿਵਾਰ ਮੇਰਾ ਮਾਂਏਂ,  
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਭਗਤਾਂ ਦੇ ਨਾਲ ਮਾਂਏਂ, ਭੇਟਾਂ ਤੇਰੀਆ ਗਾਵਾਂ ਮੈਂ l
^ਭੇਟਾਂ ਤੇਰੀਆ ਗਾਵਾਂ ਮੈਂ, ਭੇਟਾਂ ਤੇਰੀਆ ਗਾਵਾਂ ਮੈਂ l
ਚਰਨਾਂ 'ਚ ਬਹਿ ਕੇ, ਜੈਕਾਰੇ ਤੇਰੇ ਲਾਵਾਂ ਮੈਂ l
^ਜੈਕਾਰੇ ਤੇਰੇ ਲਾਵਾਂ ਮੈਂ, ਜੈਕਾਰੇ ਤੇਰੇ ਲਾਵਾਂ ਮੈਂ l
ਤੇਰੀ ਬੋਲਾਂ ਮੈਂ,,, ਜੈ ਹੋ lll, ਜੈਕਾਰ ਮੇਰੀ ਮਾਂਏਂ,  
ਜਦੋਂ ਦਾ ਤੇਰਾ ਲੜ੍ਹ ਫੜਿਆ,,,
ਮੈਂ ਵੀ ਹੋ ਗਿਆ, ਨਿਹਾਲ,,,,,,,,,,,,,,,,,,F

ਅਪਲੋਡਰ -  ਅਨਿਲਰਾਮੂਰਤੀਭੋਪਾਲ
download bhajan lyrics (406 downloads)