ਰਾਹੇ ਰਾਹੇ ਜਾਂਦਿਆ ਵੇ, ਰਾਹੀਆ ਗੱਲ ਸੁਣ,
ਰਾਹੇ ਰਾਹੇ ਜਾਂਦਿਆ,,
ਰਾਹੇ ਰਾਹੇ ਜਾਂਦਿਆ ਵੇ, ਰਾਹੀਆ ਗੱਲ ਸੁਣ,
ਜ਼ਰਾ ਗੱਜ ਕੇ, ਜੈਕਾਰਾ ਲਾਈਂ ਵੇ, ਮਾਂ ਝੋਲੀਆਂ ਭਰਦੀ,
ਮਿੱਠੀਆਂ ਮੁਰਾਦਾਂ ਪਾਈਂ ਵੇ, ਮਾਂ ਝੋਲੀਆਂ ਭਰਦੀ,
ਮਿੱਠੀਆਂ ਮੁਰਾਦਾਂ ਪਾਈਂ ਵੇ, ਮਾਂ ਝੋਲੀਆਂ ਭਰਦੀ l
^ਨਾਮ ਸ਼ੇਰਾਂਵਾਲੀ ਦਾ ਹੈ, ਦਿਲ ਵਿੱਚ ਰੱਚਦਾ,
ਚੜ੍ਹ ਕੇ ਚੜ੍ਹਾਈਆਂ ਜਾਈਂ, "ਮੰਦਿਰਾਂ ਨੂੰ ਨੱਚਦਾ xll" ll
ਅੱਜ ਤੱਕ ਕੋਈ ਖ਼ਾਲੀ, ਮੁੜਿਆ ਨਾ ਦਰ ਉੱਤੋਂ,
ਵੇਖੀ ਕਿਤੇ, ਭੁੱਲ ਨਾ ਤੂੰ ਜਾਈਂ ਵੇ, ਮਾਂ ਝੋਲੀਆਂ ਭਰਦੀ,,,
ਮਿੱਠੀਆਂ ਮੁਰਾਦਾਂ ਪਾਈਂ ਵੇ, ਮਾਂ ਝੋਲੀਆਂ ਭਰਦੀ xll
^ਪਹਿਲਾਂ ਜਾ ਕੇ ਚਿੰਤਾ ਪੁਰਨੀ, ਚਿੰਤਾ ਮੁਕਾਵੀਂ ਵੇ,
ਫਿਰ ਤੂੰ ਜਵਾਲਾ ਜੀ ਦੇ, "ਚਰਨਾਂ 'ਚ ਜਾਵੀਂ ਵੇ xll" ll
ਕਾਂਗੜੇ ਵਾਲੀ ਨੂੰ ਮੱਥਾ, ਟੇਕ ਕੇ ਚਾਮੁੰਡਾ ਦੇਵੀ,
ਫ਼ਟਾਫ਼ਟ, ਦਰਸ਼ਨ ਪਾਈਂ ਵੇ, ਮਾਂ ਝੋਲੀਆਂ ਭਰਦੀ,,,
ਮਿੱਠੀਆਂ ਮੁਰਾਦਾਂ ਪਾਈਂ ਵੇ, ਮਾਂ ਝੋਲੀਆਂ ਭਰਦੀ xll
ਚਰਨਾਂ ਦੇ ਵਿੱਚ ਹੈ, ਸਲੀਮ ਭੇਟਾਂ ਗਾਂਵਦਾ,
ਮੱਲੋ ਮੱਲੀ ਸ਼ਾਹ ਕੋਟੀ, "ਕਲਮ ਚਲਾਂਵਦਾ xll" ll
ਕਰਦਾ ਏ ਸੇਵਾ ਮਾਂ ਦੀ, ਕਦਮਾਂ 'ਚ ਤੇਜ਼ੀ ਲਾਲ,
ਦੇਊ ਮਾਤਾ, ਨਾ ਤੂੰ ਘਬਰਾਈਂ ਵੇ, ਮਾਂ ਝੋਲੀਆਂ ਭਰਦੀ,,,
ਮਿੱਠੀਆਂ ਮੁਰਾਦਾਂ ਪਾਈਂ ਵੇ, ਮਾਂ ਝੋਲੀਆਂ ਭਰਦੀ xllll
ਅਪਲੋਡਰ - ਅਨਿਲਰਾਮੂਰਤੀਭੋਪਾਲ