दिल तूँ गरीब दा

ਧੁਨ- ਫੁੱਲਾਂ ਦੀਏ ਕੱਚੀਏ ਵਪਾਰਨੇ

( ਦੀਦ ਕਰਨ ਦਾ, ਚਾਅ ਚੜ੍ਹਿਆ,
ਲੈ ਕੇ ਲੋਕ, ਨੇ ਆਉਂਦੇ, ਰੀਝਾਂ l
ਰੀਝਾਂ ਤੇਰੇ, ਦਰਸ਼ ਦੀਆਂ,
ਕਰ ਪੂਰੀਆਂ, ਮਾਤ ਉਮੀਦਾਂ ll )

ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,  
ਦਿਲ ਤੂੰ, ਗਰੀਬ ਦਾ ਮਾਂ ਤੋੜ ਨਾ ll
ਰਹਿਮਤਾਂ ਦੇ, ਭਰੇ ਹੋਏ ਭੰਡਾਰ ਨੇ ll,
ਖ਼ਾਲੀ, ਦਰਬਾਰ ਵਿਚੋਂ ਮੋੜ ਨਾ,
ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,  
ਦਿਲ ਤੂੰ, ਗਰੀਬ ਦਾ ਮਾਂ ਤੋੜ ਨਾ ll

ਹਾਏ ! ਲਾਲ ਤੇਰਾ, ਦੁਨੀਆਂ ਨੂੰ ਛੱਡ ਕੇ, ਦਵਾਰ ਤੇਰੇ ਤੇ ਰੋਏ l
ਸੁਣਿਆਂ ਏ ਮਾਂ, ਦਾਤਾਂ ਵੰਡਦੀ, ਕਰਮ ਜਗਾਉਂਦੀ ਸੋਏ ll  
ਹੁਣ ਤੂੰਹੀਓਂ ਬੇੜੇ, ਅੰਬੇ ਮੇਰੇ ਤਾਰਨੇ ll,
ਅੱਧ ਵਿੱਚਕਾਰ, ਐਵੇਂ ਰੋੜ੍ਹ ਨਾ,
ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,,,,,,,,,,,,,,,,,,,,

ਹਾਏ ! ਰਿਸ਼ਤੇ ਝੂਠੇ, ਨਾਤੇ ਝੂਠੇ, ਝੂਠੀ ਕੁੱਲ ਲੁਕਾਈ l
ਸੱਚੀ ਤੇਰੀ, ਪ੍ਰੀਤ ਅੰਮੜੀਏ, ਸੱਚੀ ਤੂੰ ਮਹਾਂਮਾਈ ll
ਇੱਕ ਤੂੰਹੀਓਂ ਮੇਰੇ, ਕਸ਼ਟ ਨਿਵਾਰਨੇ ll,
ਕਾਸਾ ਮੇਰੀ, ਜਿੰਦਗੀ ਦਾ ਫੋੜ ਨਾ,
ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,,,,,,,,,,,,,,,,,,,,

ਹਾਏ ! ਸੁਣਿਆਂ ਦਰ ਤੇ, ਆ ਕੇ ਬੱਚੜੇ, ਨਾਮ ਪਿਆਲਾ ਪੀ ਲੈਂਦੇ l
ਮੇਹਰ ਜਿਹਨਾਂ ਤੇ, ਹੋਵੇ ਤੇਰੀ, ਓਹ ਹਰ ਰੰਗ ਵਿੱਚ ਜੀ ਲੈਂਦੇ ll
ਅੱਜ ਮੈਂ ਵੀ ਤੇਰੇ, ਕਰਨੇ ਦੀਦਾਰ ਨੇ ll,
ਦੌਲਤ, ਖਜ਼ਾਨਿਆਂ ਦੀ ਲੋੜ੍ਹ ਨਾ,
ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,,,,,,,,,,,,,,,,,,,,

ਹਾਏ ! ਦਰ ਤੇਰੇ ਤੇ, ਖੜਾ ਭਿਖਾਰੀ, ਨੀਰ ਨੈਣਾਂ ਚੋਂ ਚੋਵੇ l
ਵਾਂਗ ਸਿਕੰਦਰ, ਮੈਨੂੰ ਵੀ ਮਾਂ, ਦਰਸ਼ਨ ਤੇਰਾ ਹੋਵੇ ll
ਜਿਵੇਂ ਕਰਮੇ ਨੂੰ, ਤਾਰਿਆ ਪਿਆਰ ਨੇ ll,
ਮੈਨੂੰ ਵੀ ਤੂੰ, ਤਾਰ ਮਾਂ ਵਿਛੋੜ ਨਾ,
ਆਸਾਂ ਵਾਲੇ, ਗੁੰਦ ਲਏ ਮੈਂ ਹਾਰ ਨੇ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (509 downloads)