शान द्वारे दी

ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ ਨੂੰ ਭਾਵੇ l
ਅਜ਼ਬ ਨਜ਼ਾਰੇ ਦੀ,,, ਜੈ ਹੋ ll, ਸਿਫ਼ਤ ਕਰੀ ਨਾ ਜਾਵੇ l
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ,,,,,,,,,,,,,,F

ਮਾਂ ਆਜਾ ਕਰਕੇ, ਸ਼ੇਰ ਸਵਾਰੀ, "ਭਗਤ ਬੇਨਤੀ ਕਰਦੇ" l
ਸੁਣ ਲੈ ਅਰਜ਼ਾਂ, ਮਾਤ ਸ਼ਾਰਦਾ, "ਦੁੱਖ ਸਭਨਾਂ ਦੇ ਹਰਦੇ'' ll
ਓ ਸੰਗਤ ਲੈ ਕੇ, ਆਈ ਆਸਾਂ, ਚਰਣੀ ਧਿਆਨ ਲਗਾਵੇ*,,,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ,,,,,,,,,,,,,,F

ਆਏ ਦੀਵਾਨੇ, ਨਾਮ ਤੇਰੇ ਦੇ, "ਦਰ ਤੇ ਖੜੇ ਭਵਾਨੀ" l
ਚਰਨਾਂ ਵਿੱਚ, ਬਿਠਾ ਲੈ ਨੀ ਅੰਮੀਏ, "ਸਫ਼ਲ ਹੋਵੇ ਜਿੰਦਗਾਨੀ" ll
ਓ ਦੁੱਖ ਭੰਜਨੀ, ਮਾਂ ਆਦਿ ਕੁੰਵਾਰੀ, ਕਸ਼ਟ ਕਲੇਸ਼ ਮਿਟਾਵੇ*,,,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ,,,,,,,,,,,,,,F

ਆ ਗਏ ਦਰ ਤੇ, ਅਸ਼ਟ ਭੁਜੀ ਮਾਂ, "ਚੋਲਾ ਤਾਂ ਲੈ ਕੇ ਸੂਹਾ" l
ਅੱਤਰ ਫ਼ੁਲੇਲਾਂ, ਛਿੜਕਾਂ ਦਵਾਰੇ, "ਭਵਨਾਂ ਦਾ ਖੋਲ੍ਹੀ ਬੂਹਾ" ll
ਆਇਆ ਕਰਮਾ, ਦਰ ਤੇਰੇ ਤੇ, ਭੇਟ ਸਿਕੰਦਰ ਗਾਵੇ*,,,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (375 downloads)