एहनु मूर्ति ना समझो

एहनु मूर्ति ना समझो, एह सच्ची माँ ए,
सारे जग विच एहदा, झंडेवाली ना ए,
एहनु मूर्ति ना समझो......

कईया ने आके एहनु बड़ा अजमाया ए,
सच्ची सुच्ची माँ दा किसे भेद ना पाया ए,
औखे वेले एहिओ फड़ लैंदी बांह ए,
एहनु मूर्ति ना समझो......

श्रद्धा दे नाल माँ दे, दर उत्ते आओ जी,
दिल वाला हाल तुसी मईया नु सुनाओ जी,
ममता दी मिलदी ए मिठ्ठी छा ए,
एहनु मूर्ति ना समझो......

सारा जग केहंदा एह सच्ची सरकार ए,
हर वेले बच्चियाँ नु, वंडदी इह प्यार ए,
भूल के भी किसे नु ना करदी नाह ए,
एहनु मूर्ति ना समझो......

चंचल दी एहिओ माँ जानदा ज़माना ए,
झंडेवाली माँ दा दर सवर्ग तो भी प्यारा ए,
एह्दे वरगी नीले नु नहियो मिलदी थां ए,
एहनु मूर्ति ना समझो......


ਏਹਨੂੰ, ਮੂਰਤੀ ਨਾ ਸਮਝੋ, ਐਹ ਸੱਚੀ ਮਾਂ ਏ ll
ਸਾਰੇ, ਜੱਗ ਵਿੱਚ ਏਹਦਾ, ਝੰਡੇ ਵਾਲੀ ਨਾਂਅ ਏ* l
ਏਹਨੂੰ ਮੂਰਤੀ,,, ll ਨਾ ਸਮਝੋ, ਐਹ ਸੱਚੀ,,,,,,,

ਕਈਆਂ ਨੇ, ਆ ਕੇ ਏਹਨੂੰ, ਬੜਾ ਅਜ਼ਮਾਇਆ ਏ l
ਸੱਚੀ ਸੁੱਚੀ, ਮਾਂ ਦਾ ਕਿਸੇ, ਭੇਦ ਨਾ ਪਾਇਆ ਏ ll
ਔਖੇ ਵੇਲੇ, ਏਹੀਓ, ਫੜ੍ਹ ਲੈਂਦੀ ਬਾਂਹ ਏ* l
ਏਹਨੂੰ ਮੂਰਤੀ,,, ll ਨਾ ਸਮਝੋ, ਐਹ ਸੱਚੀ,,,,,,,

ਸ਼ਰਧਾ ਦੇ, ਨਾਲ ਮਾਂ ਦੇ, ਦਰ ਉੱਤੇ ਆਓ ਜੀ l
ਦਿਲ ਵਾਲਾ, ਹਾਲ ਤੁਸੀਂ, ਮਈਆ ਨੂੰ ਸੁਣਾਓ ਜੀ ll
ਮਮਤਾ ਦੀ, ਮਿਲਦੀ ਏ, ਮਿੱਠੀ ਛਾਂ ਏ* l
ਏਹਨੂੰ ਮੂਰਤੀ,,, ll ਨਾ ਸਮਝੋ, ਐਹ ਸੱਚੀ,,,,,,,

ਸਾਰਾ ਜੱਗ, ਕਹਿੰਦਾ ਏਹ, ਸੱਚੀ ਸਰਕਾਰ ਏ l
ਹਰ ਵੇਲੇ, ਬੱਚਿਆਂ ਨੂੰ, ਵੰਡਦੀ ਏਹ ਪਿਆਰ ਏ ll
ਭੁੱਲ ਕੇ ਵੀ, ਕਿਸੇ ਨੂੰ ਨਾ, ਕਰਦੀ ਨਾਂਹ ਏ* l
ਏਹਨੂੰ ਮੂਰਤੀ,,, ll ਨਾ ਸਮਝੋ, ਐਹ ਸੱਚੀ,,,,,,,

ਚੰਚਲ ਦੀ, ਏਹੀਓ ਮਾਂ, ਜਾਣਦਾ ਜ਼ਮਾਨਾ ਏ l
ਝੰਡੇ ਵਾਲੀ, ਮਾਂ ਦਾ ਦਰ, ਸਵਰਗ ਤੋਂ ਵੀ ਪਿਆਰਾ ਏ ll
ਏਹਦੇ ਵਰਗੀ, ਨੀਲੇ ਨੂੰ ਨਹੀਂਓਂ, ਮਿਲਦੀ ਥਾਂ ਏ* l
ਏਹਨੂੰ ਮੂਰਤੀ,,, ll ਨਾ ਸਮਝੋ, ਐਹ ਸੱਚੀ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (487 downloads)