खुशियाँ मनाओ सारे खुशियाँ मनाओ,
तालियां बजाओ भगतो तालियां बजाओ,
हर कोई एहियो बोले, मेरी माँ ने आउना।।
चारो पासे फूल बरसाए,
पता नहीं माँ किधरो आये,
सब दरवाजे खोलो, मेरी माँ ने आउना,
खुशियाँ मनाओ सारे खुशियाँ मनाओ......
चुन चुन कलियाँ हार बनावा,
माँ आवे ता गल विच पावा,
अखियां तो होवे ना ओहले, मेरी माँ ने आउना,
खुशियाँ मनाओ सारे खुशियाँ मनाओ......
सोहने सोहने रंगा नाल भवन सजाया,
चंदन चौकी दा आसन लाया,
शगना दे गीत असी बोले, मेरी माँ ने आउना,
खुशियाँ मनाओ सारे खुशियाँ मनाओ......
मन विच सोचा ते घबरावा,
माँ आवे ता किथे बिठावा,
हिर्दय के पट्ट के खोलो, मेरी माँ ने आउना,
खुशियाँ मनाओ सारे खुशियाँ मनाओ......
शेर ते सवार होके, अम्बे माँ आएगी,
भगता दी झोलियाँ ते आपे भर जाएगी,
पावन ज्योत जगा लो, मेरी माँ ने आउना,
खुशियाँ मनाओ सारे खुशियाँ मनाओ......
असी मईया नाल प्रीता लाईआं,
लगीयां प्रीता असी तोड़ निभाईया,
भगता दे मन डोले, मेरी माँ ने आउना,
खुशियाँ मनाओ सारे खुशियाँ मनाओ......
असी मईया दी चौंकी है सजाई,
गोटे ते किनारी वाली चुनर ओढ़ाई,
रज्ज रज्ज भेंटा गा लो, मेरी माँ ने आउना,
खुशियाँ मनाओ सारे खुशियाँ मनाओ......
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ l
ਤਾਲੀਆਂ ਵਜਾਓ, ਭਗਤੋ ਤਾਲੀਆਂ ਵਜਾਓ ll
*ਹਰ ਕੋਈ, ਏਹੀਓ ਬੋਲੇ, ਮੇਰੀ ਮਾਂ ਨੇ ਆਉਣਾ ll
ਚਾਰੋਂ ਪਾਸੇ, ਫ਼ੁੱਲ ਵਰਸਾਏ ll
ਪਤਾ ਨਹੀਂ ਮਾਂ, ਕਿੱਧਰੋਂ ਆਏ ll
*ਸਭ, ਦਰਵਾਜ਼ੇ ਖੋਲ੍ਹੋ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਚੁਣ ਚੁਣ ਕਲੀਆਂ, ਹਾਰ ਬਣਾਵਾਂ ll
ਮਾਂ ਆਵੇ ਤਾਂ, ਗਲ਼ ਵਿੱਚ ਪਾਵਾਂ ll
*ਅੱਖੀਆਂ ਤੋਂ, ਹੋਵੇ ਨਾ ਓਹਲੇ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਸੋਹਣੇ ਸੋਹਣੇ ਰੰਗਾਂ ਨਾਲ, ਭਵਨ ਸਜਾਇਆ ll
ਚੰਦਨ ਚੌਕੀ ਦਾ, ਆਸਣ ਲਾਇਆ ll
*ਸ਼ਗਨਾਂ ਦੇ, ਗੀਤ ਅਸੀਂ ਬੋਲੇ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਮਨ ਵਿੱਚ ਸੋਚਾਂ, ਤੇ ਘਬਰਾਵਾਂ ll
ਮਾਂ ਆਵੇ ਤਾਂ, ਕਿੱਥੇ ਬਿਠਾਵਾਂ ll
*ਹਿਰਦੇ, ਕੇ ਪੱਟ ਕੇ ਖੋਲ੍ਹੋ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਸ਼ੇਰ ਤੇ ਸਵਾਰ ਹੋ ਕੇ, ਅੰਬੇ ਮਾਂ ਆਏਗੀ ll
ਭਗਤਾਂ ਦੀ ਝੋਲੀਆਂ ਤੇ, ਆਪੇ ਭਰ ਜਾਏਗੀ ll
*ਪਾਵਨ ਜੋਤ ਜਗਾ ਲੋ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਅਸੀਂ ਮਈਆ ਨਾਲ, ਪ੍ਰੀਤਾਂ ਲਾਈਆਂ ll
ਲੱਗੀਆਂ ਪ੍ਰੀਤਾਂ ਅਸੀਂ, ਤੋੜ ਨਿਭਾਈਆਂ ll
*ਭਗਤਾਂ, ਦੇ ਮਨ ਡੋਲ੍ਹੇ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਅਸੀਂ ਮਈਆ ਦੀ, ਚੌਕੀ ਹੈ ਸਜਾਈ ll
ਗੋਟੇ ਤੇ ਕਿਨਾਰੀ ਵਾਲੀ, ਚੁੰਨਰ ਓੜ੍ਹਾਈ ll
*ਰੱਜ ਰੱਜ ਭੇਟਾਂ ਗਾ ਲੋ, ਮੇਰੀ ਮਾਂ ਨੇ ਆਉਣਾ ll
ਖੁਸ਼ੀਆਂ ਮਨਾਓ, ਸਾਰੇ ਖੁਸ਼ੀਆਂ ਮਨਾਓ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ