पींघां झूह्टदीयाँ बैणा, वे सत्तो झूटन वारो वार,
सत्तो बैणा झूटन आईआ, डोरा रेशम दिया लेआईया,
पिंघा पीपलां उत्ते पाईया, छम छम वरखा दी बुहार,
पींघां झूह्टदीयाँ बैणा, वे सत्तो झूटन......
झुटे कांगड़े वाली माई, पींघ हवा दे विच चढ़ाई,
भगतां जय जयकार बुलाई, करदे दाती दे दीदार,
पींघां झूह्टदीयाँ बैणा, वे सत्तो झूटन......
झूटन चिंतापूर्णी आवे, ब्रह्मा विष्णु फूल बरसावे,
शंकर वेख वेख मुस्कावे, खुशियां वंडदी बेशुमार,
पींघां झूह्टदीयाँ बैणा, वे सत्तो झूटन......
ज्वाला माँ दे रौनका लग्गियां, ज्योता बिना तेल तो जगियां,
अकबर ज्योता ते तवा चढ़ाया, आ गयी तवा पाड़ के बाहर,
पींघां झूह्टदीयाँ बैणा, वे सत्तो झूटन......
काली माता पींघ चढ़ावे, धरती थर थर कंबदी जावे,
पापी वेख वेख घबरावे, माँ दी लीला अपरम्पार,
पींघां झूह्टदीयाँ बैणा, वे सत्तो झूटन......
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ ਵਾਰੋ ਵਾਰ ll
ਸੱਤੋ ਭੈਣਾਂ ਝੂਹਟਣ ਆਈਆਂ, ਡੋਰਾਂ ਰੇਸ਼ਮ ਦੀਆਂ ਲਿਆਈਆਂ ll,
*ਪੀਂਘਾਂ ਪਿਪਲਾਂ ਉੱਤੇ ਪਾਈਆਂ, ਛੰਮ ਛੰਮ ਵਰਖ਼ਾ ਦੀ ਬੁਹਾਰ,,,
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ,,,,,,,,,,,,,,,
ਝੂਹਟੇ ਕਾਂਗੜੇ ਵਾਲੀ ਮਾਈ, ਪੀਂਘ, ਹਵਾ ਦੇ ਵਿੱਚ ਚੜ੍ਹਾਈ ll
*ਭਗਤਾਂ ਜੈ ਜੇਕਰ ਬੁਲਾਈ, ਕਰਦੇ ਦਾਤੀ ਦੇ ਦੀਦਾਰ,,,
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ,,,,,,,,,,,,,,,
ਝੂਟਣ ਚਿੰਤਾਪੁਰਨੀ ਆਵੇ, ਬ੍ਰਹਮਾ ਵਿਸ਼ਨੂੰ ਫ਼ੁੱਲ ਵਰਸਾਵੇ ll
*ਸ਼ੰਕਰ ਵੇਖ ਵੇਖ ਮੁਸਕਾਵੇ, ਖੁਸ਼ੀਆਂ ਵੰਡਦੀ ਬੇਸ਼ੁਮਾਰ,,,
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ,,,,,,,,,,,,,,,
ਜਵਾਲਾ ਮਾਂ ਦੇ ਰੌਣਕਾਂ ਲੱਗੀਆਂ, ਜੋਤਾਂ ਬਿਨਾਂ ਤੇਲ ਤੋਂ ਜਗੀਆਂ ll
*ਅਕਬਰ ਜੋਤਾਂ ਤੇ ਤਵਾ ਚੜ੍ਹਾਇਆ, ਆ ਗਈ ਤਵਾ ਪਾੜ ਕੇ ਬਾਹਰ,,,
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ,,,,,,,,,,,,,,,
ਕਾਲੀ ਮਾਤਾ ਪੀਂਘ ਚੜ੍ਹਾਵੇ, ਧਰਤੀ ਥਰ ਥਰ ਕੰਬਦੀ ਜਾਵੇ ll
*ਪਾਪੀ ਵੇਖ ਵੇਖ ਘਬਰਾਵੇ, ਮਾਂ ਦੀ ਲੀਲਾ ਅਪਰੰਪਾਰ,,,
ਪੀਂਘਾਂ ਝੂਹਟਦੀਆਂ ਭੈਣਾਂ, ਵੇ ਸੱਤੋ ਝੂਹਟਣ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ