असीं अपना हाल सुनाउँन लई

असीं अपना हाल सुनाउँन लई,
माँ तेरे दर ते आए हां,
रुस्सी माँ नू अज्ज मनाऊंन लई,
कोई किती भूल बक्शोंन लई,
तेरे दर ते आए हां,
असीं अपना हाल सुनाउँन लई.....

सुनिया तू माये कदे खाली नहियो मोड़दी,
दुखां दी झंजीर नू माँ पला विच तोड़दी,
झोली खाली है भरवाऊँन लई,
रुस्सी माँ नू अज्ज मनाऊंन लई,
तेरे दर ते आए हां,
असीं अपना हाल सुनाउँन लई.....

सुन लै अज्ज अर्ज़ दाती, बच्चियां गरीबा दी,
तेरे हथ डोर माये साडेया नसीबा दी,
अज्ज सुत्ते भाग जगाऊँन लई,
रुस्सी माँ नू अज्ज मनाऊंन लई,
तेरे दर ते आए हां,
असीं अपना हाल सुनाउँन लई.....

रख ता मुसीबतां ने साणु रोल रोल के,
दुखड़े सुनाईये माये तैनू खोल खोल के,
शोंकी कहंदा सुख अज्ज पाऊंन लई,
रुस्सी माँ नू अज्ज मनाऊंन लई,
तेरे दर ते आए हां,
असीं अपना हाल सुनाउँन लई.....



ਅਸੀਂ ਆਪਣਾ, ਹਾਲ ਸੁਣਾਉਣ ਲਈ,
ਮਾਂ ਤੇਰੇ ਦਰ ਤੇ ਆਏ ਹਾਂ ll
*ਰੁੱਸੀ ਮਾਂ ਨੂੰ, ਅੱਜ ਮਨਾਉਣ ਲਈ,
*ਕੋਈ ਕੀਤੀ, ਭੁੱਲ ਬਖਸ਼ਾਉਣ ਲਈ,
ਤੇਰੇ ਦਰ ਤੇ ਆਏ ਹਾਂ*,,,
ਅਸੀਂ ਆਪਣਾ, ਹਾਲ ਸੁਣਾਉਣ ਲਈ,,,,,,,

ਸੁਣਿਆਂ ਤੂੰ ਮਾਂਏਂ ਕਦੇ, ਖ਼ਾਲੀ ਨਹੀਂਓਂ ਮੋੜਦੀ l
ਦੁੱਖਾਂ ਦੀ ਜ਼ੰਜ਼ੀਰ ਨੂੰ ਮਾਂ, ਪਲਾਂ ਵਿੱਚ ਤੋੜਦੀ ll
*ਝੋਲੀ ਖ਼ਾਲੀ, ਹੈ ਭਰਵਾਉਣ ਲਈ,
*ਰੁੱਸੀ ਮਾਂ ਨੂੰ, ਅੱਜ ਮਨਾਉਣ ਲਈ,
ਤੇਰੇ ਦਰ ਤੇ ਆਏ ਹਾਂ*,,,
ਅਸੀਂ ਆਪਣਾ, ਹਾਲ ਸੁਣਾਉਣ ਲਈ,,,,,,,

ਸੁਣ ਲੈ ਅਰਜ਼ ਦਾਤੀ, ਬੱਚਿਆਂ ਗਰੀਬਾਂ ਦੀ l
ਤੇਰੇ ਹੱਥ ਡੋਰ ਮਾਂਏਂ, ਸਾਡਿਆਂ ਨਸੀਬਾਂ ਦੀ ll
*ਅੱਜ ਸੁੱਤੜੇ, ਭਾਗ ਜਗਾਉਣ ਲਈ,
*ਰੁੱਸੀ ਮਾਂ ਨੂੰ, ਅੱਜ ਮਨਾਉਣ ਲਈ,
ਤੇਰੇ ਦਰ ਤੇ ਆਏ ਹਾਂ*,,,
ਅਸੀਂ ਆਪਣਾ, ਹਾਲ ਸੁਣਾਉਣ ਲਈ,,,,,,,

ਰੱਖ ਤਾ ਮੁਸੀਬਤਾਂ ਨੇ, ਸਾਨੂੰ ਰੋਲ਼ ਰੋਲ਼ ਕੇ l
ਦੁੱਖੜੇ ਸੁਣਾਈਏ ਮਾਂਏਂ, ਤੈਨੂੰ ਖੋਲ੍ਹ ਖੋਲ੍ਹ ਕੇ ll
*ਸ਼ੌਂਕੀ ਕਹਿੰਦਾ, ਸੁੱਖ ਅੱਜ ਪਾਉਣ ਲਈ,    
*ਰੁੱਸੀ ਮਾਂ ਨੂੰ, ਅੱਜ ਮਨਾਉਣ ਲਈ,
ਤੇਰੇ ਦਰ ਤੇ ਆਏ ਹਾਂ*,,,
ਅਸੀਂ ਆਪਣਾ, ਹਾਲ ਸੁਣਾਉਣ ਲਈ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (393 downloads)