लड़ लग्ग जा दाती दे

( चलो माँ द्वारे, लड़ लागिये सारे,
अपने भगता दे माँ काज सवारे,
बंदा हो के जेकर बंदगी ना किती,
ता ऐंवे बंदा अखवाऊंन दा की फ़ायदा,
वड़ वड़ तू अंदरी लखा पाप कित्ते,
ते ऐंवे तीर्थ नहाऊंन दा की फ़ायदा। )

इक पल विच मुक्क जाने, मैं तू दे फर्क नबेड़े,
लड़ लग्ग जा अम्बे दे, तेरे पार होनगे बेड़े।

हथ चाबी मेरी दाती दे, रूसिया तकदीरा दी,
बस चरणी लग के भूल जायेगा, सब मौज जगीरा दी,
लख दुनिया वसदी ए, कोई ना लाउँदा किसे नू नेड़े,
लड़ लग्ग जा दाती दे,  जय माता दी....,
लड़ लग्ग जा अम्बे दे, तेरे पार होनगे बेड़े।

बेड़ा ओहदा पार हुँदा, जेहड़ा चरणी झुकदा ए,
ओहदे नाम दी महिमा नू, कोई विरला लुटदा ए,
वेख दिसन आनंदपुर तो, माँ दे विच पहाड़ा डेरे,
लड़ लग्ग जा दाती दे,  जय माता दी....,
लड़ लग्ग जा अम्बे दे, तेरे पार होनगे बेड़े।

दर आके मईया दे, खुलदे किस्मत दे दरवाजे,
माँ अपने भगता नू, तख्ता ताज़ा नाल निवाजे,
इक वार रँगीलेया ओये, आके वेख दाती दे वेहड़े,
लड़ लग्ग जा दाती दे,  जय माता दी....,
लड़ लग्ग जा अम्बे दे, तेरे पार होनगे बेड़े।



( ਚੱਲੋ, ਮਾਂ ਦਵਾਰੇ, ਲੜ੍ਹ, ਲੱਗੀਏ ਸਾਰੇ l
ਆਪਣੇ, ਭਗਤਾਂ ਦੇ, ਮਾਂ, ਕਾਜ਼ ਸੰਵਾਰੇ l

ਬੰਦਾ ਹੋ ਕੇ ਜੇਕਰ, ਬੰਦਗੀ ਨਾ ਕੀਤੀ,
ਤਾਂ ਐਵੇਂ, ਬੰਦਾ ਅਖਵਾਉਣ ਦਾ, ਕੀ ਫਾਇਦਾ l
ਵੜ ਵੜ ਅੰਦਰੀ ਲੱਖਾਂ, ਤੂੰ ਪਾਪ ਕੀਤੇ,
ਤੇ ਐਵੇਂ ਤੀਰਥ, ਨਹਾਉਣ ਦਾ ਕੀ ਫ਼ਾਇਦਾ ll )  

ਇੱਕ ਪਲ ਵਿੱਚ ਮੁੱਕ ਜਾਣੇ ll, ਮੈਂ ਤੂੰ ਦੇ ਫ਼ਰਕ ਨਬੇੜ੍ਹੇ,  
ਲੜ੍ਹ ਲੱਗ ਜਾ ਅੰਬੇ / ਦਾਤੀ ਦੇ, ਤੇਰੇ ਪਾਰ ਹੋਣਗੇ ਬੇੜੇ ll

*ਹੱਥ ਚਾਬੀ, ਮੇਰੀ ਦਾਤੀ ਦੇ, ਰੁੱਸੀਆਂ ਤਕਦੀਰਾਂ ਦੀ,
ਬੱਸ ਚਰਣੀ, ਲੱਗ ਕੇ ਭੁੱਲ ਜਾਏਂਗਾ, "ਸਭ ਮੌਜ਼ ਜਗੀਰਾਂ ਦੀ" ll
*ਲੱਖ ਦੁਨੀਆਂ, ਵੱਸਦੀ ਏ ll, ਕੋਈ ਨਾ, ਲਾਉਂਦਾ ਕਿਸੇ ਨੂੰ ਨੇੜੇ,
ਲੜ੍ਹ ਲੱਗ ਜਾ ਦਾਤੀ  ਦੇ,,, ਜੈ ਮਾਤਾ ਦੀ,,,
ਲੜ੍ਹ ਲੱਗ ਜਾ ਅੰਬੇ / ਦਾਤੀ  ਦੇ, ਤੇਰੇ ਪਾਰ ਹੋਣਗੇ ਬੇੜੇ ll

*ਬੇੜਾ ਓਹਦਾ, ਪਾਰ ਹੁੰਦਾ, ਜੇਹੜਾ ਚਰਣੀ ਝੁੱਕਦਾ ਏ,
ਓਹਦੇ, ਨਾਮ ਦੀ ਮਹਿਮਾ ਨੂੰ, "ਕੋਈ ਵਿਰਲਾ ਲੁੱਟਦਾ ਏ" ll
*ਵੇਖ ਦਿੱਸਣ, ਅਨੰਦਪੁਰ ਤੋਂ ll, ਮਾਂ ਦੇ, ਵਿੱਚ ਪਹਾੜਾਂ ਡੇਰੇ,
ਲੜ੍ਹ ਲੱਗ ਜਾ ਦਾਤੀ  ਦੇ,,, ਜੈ ਮਾਤਾ ਦੀ,,,
ਲੜ੍ਹ ਲੱਗ ਜਾ ਅੰਬੇ / ਦਾਤੀ  ਦੇ, ਤੇਰੇ ਪਾਰ ਹੋਣਗੇ ਬੇੜੇ ll

*ਦਰ ਆ ਕੇ, ਮਈਆ ਦੇ, ਖੁੱਲ੍ਹਦੇ ਕਿਸਮਤ ਦੇ ਦਰਵਾਜ਼ੇ,
ਮਾਂ, ਆਪਣੇ ਭਗਤਾਂ ਨੂੰ, "ਤਖਤਾਂ ਤਾਜ਼ਾਂ ਨਾਲ ਨਿਵਾਜ਼ੇ" ll
*ਇੱਕ ਵਾਰ ਰੰਗੀਲਿਆ ਓਏ ll, ਆ ਕੇ, ਵੇਖ ਦਾਤੀ ਦੇ ਵੇਹੜੇ,
ਲੜ੍ਹ ਲੱਗ ਜਾ ਦਾਤੀ  ਦੇ,,, ਜੈ ਮਾਤਾ ਦੀ,,,
ਲੜ੍ਹ ਲੱਗ ਜਾ ਅੰਬੇ / ਦਾਤੀ  ਦੇ, ਤੇਰੇ ਪਾਰ ਹੋਣਗੇ ਬੇੜੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (402 downloads)