हा हा कृष्ण करै बिलालांदी

ਹਾਹਾ ਕ੍ਰਿਸਨ ਕਰੈ ਬਿਲਲਾਂਦੀ
====================
ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll
ਅਖੀ ਮੀਟਿ, ਧਿਆਨੁ ਧਰਿ,
ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll
ਹਾਹਾ ਕ੍ਰਿਸਨ, ਕਰੈ ਬਿਲਲਾਂਦੀ,,,
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll

ਅੰਦਰਿ ਸਭਾ, ਦੁਸਾਸਣੈ, ਮਥੇਵਾਲ, ਦ੍ਰੋਪਤੀ ਆਂਦੀ ll
ਦੁਤਾ ਨੋ, ਫੁਰਮਾਇਆ, ਨੰਗੀ ਕਰਹੁ, ਪੰਚਾਲੀ ਬਾਂਦੀ ll
ਨੰਗੀ ਕਰਹੁ, ਪੰਚਾਲੀ ਬਾਂਦੀ,,,
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll

ਪੰਜੇ ਪਾਂਡੋ, ਵੇਖਦੇ, ਅਉਘਟਿ ਰੁਧੀ, ਨਾਰਿ ਜਿਨ੍ਹਾਂ ਦੀ ll
ਅਖੀ ਮੀਟਿ, ਧਿਆਨੁ ਧਰਿ, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll
ਹਾਹਾ ਕ੍ਰਿਸਨ, ਕਰੈ ਬਿਲਲਾਂਦੀ,,,
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll

ਕਪੜ ਕੋਟੁ, ਉਸਾਰਿਓਨੁ, ਥਕੇ ਦੂਤ, ਨ ਪਾਰਿ ਵਸਾਂਦੀ ll
ਹਥ ਮਰੋੜਨਿ, ਸਿਰ ਧੁਣਨਿ, ਪਛੋਤਾਨਿ, ਕਰਨਿ ਜਾਹਿ ਜਾਂਦੀ ll
ਪਛੋਤਾਨਿ, ਕਰਨਿ ਜਾਹਿ ਜਾਂਦੀ,,,
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll

ਘਰਿ ਆਈ, ਠਾਕੁਰ ਮਿਲੇ, ਪੈਜ ਰਹੀ, ਬੋਲੇ ਸ਼ਰਮਾਂਦੀ ll
ਨਾਥ ਅਨਾਥਾਂ, ਬਾਣਿ ਧੁਰਾਂਦੀ,,,
ਕ੍ਰਿਸਨ ਕਰੈ ll, ਹਾਹਾ ਕ੍ਰਿਸਨ, ਕਰੈ ਬਿਲਲਾਂਦੀ ll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (426 downloads)