आवो आवो नी आवो आवो हत्थां ते मेहँदी लावो,
बाहवा विच चूड़ा पावो, ते करलो श्रृंगार दाती दा,
शेरावाली माँ बैठी मेहरावाली, ते करलो दीदार दाती दा,
आवो आवो......
आ गयी दाती बच्चियां दे विच करके शेर सवारी,
पीड़े उत्ते बैठी दाती, अग्गे संगत सारी,
पा लौ पा लौ, ओ माँ नू झुरमट पालो,
ते उच्ची भेटा गा लो, ते मन्नो उपकार दाती दा,
शेरावाली माँ बैठी मेहरावाली, ते करलो दीदार दाती दा,
आवो आवो......
कर्मा वाले भागा वाले मानन ए नवराते,
देश मेरी दी गली गली विच हुन्दे पये जगराते,
चुन्नी पा लो ते सिर ते मुकट सजा लो,
ते मथे तिलक लगा लो ते गल पाओ हार दाती दा,
शेरावाली माँ बैठी मेहरावाली, ते करलो दीदार दाती दा,
आवो आवो......
आई गरीबा दे घर दाती, कुल्ली बन गयी मंदिर,
चरणा ते सिर धर के बह गया, भगत मंदिर दे अंदर,
पी लो पी लो, चरणा दा अमृत पी लो,
दुनिया ते जुग जुग जी लो, ए सोहना संसार दाती दा,
शेरावाली माँ बैठी मेहरावाली, ते करलो दीदार दाती दा,
आवो आवो......
ਆਵੋ ਆਵੋ,,,, ਨੀ ਆਵੋ ਆਵੋ, ਹੱਥਾਂ ਤੇ ਮੇਹਂਦੀ ਲਾਵੋ,
ਬਾਂਹਵਾਂ ਵਿੱਚ ਚੂੜਾ ਪਾਵੋ, ਤੇ ਕਰਲੋ ਸ਼ਿੰਗਾਰ ਦਾਤੀ ਦਾ
ਸ਼ੇਰਾਂ ਵਾਲੀ, ਮਾਂ ਬੈਠੀ ਮੇਹਰਾਂਵਾਲੀ, ਤੇ ਕਰਲੋ ਦੀਦਾਰ ਦਾਤੀ ਦਾ,
ਆਵੋ ਆਵੋ,,,, ll
( ਦਾਤੀ )
ਆ ਗਈ ਦਾਤੀ, ਬੱਚਿਆਂ ਦੇ ਵਿੱਚ, "ਕਰਕੇ ਸ਼ੇਰ ਸਵਾਰੀ" l
ਪੀੜ੍ਹੇ ਉੱਤੇ, ਬੈਠੀ ਦਾਤੀ, "ਅੱਗੇ ਸੰਗਤ ਸਾਰੀ" ll
ਪਾ ਲਓ ਪਾ ਲਓ, ਓ ਮਾਂ ਨੂੰ ਝੁਰਮਟ ਪਾ ਲਓ,
ਤੇ ਉੱਚੀ ਭੇਟਾਂ ਗਾ ਲਓ, ਤੇ ਮੰਨੋ ਉਪਕਾਰ ਦਾਤੀ ਦਾ,
ਸ਼ੇਰਾਂ ਵਾਲੀ, ਮਾਂ ਬੈਠੀ ਮੇਹਰਾਂਵਾਲੀ, ਤੇ ਕਰਲੋ ਦੀਦਾਰ ਦਾਤੀ ਦਾ,
ਆਵੋ ਆਵੋ,,,, ll
( ਮਾਂ ਦੇ )
ਕਰਮਾਂ ਵਾਲੇ, ਭਾਗਾਂ ਵਾਲੇ, "ਮਾਨਣ ਇਹ ਨਵਰਾਤੇ" l
ਦੇਸ਼ ਮੇਰੇ ਦੀ, ਗਲ਼ੀ ਗਲ਼ੀ ਵਿੱਚ, "ਹੁੰਦੇ ਪਏ ਜਗਰਾਤੇ" ll
ਚੁੰਨੀ ਪਾ ਲਓ, ਤੇ ਸਿਰ ਤੇ ਮੁਕਟ ਸਜਾ ਲਓ,
ਤੇ ਮੱਥੇ ਤਿਲਕ ਲਗਾ ਲਓ, ਤੇ ਗਲ਼ ਪਾਓ ਹਾਰ ਦਾਤੀ ਦਾ,
ਸ਼ੇਰਾਂ ਵਾਲੀ, ਮਾਂ ਬੈਠੀ ਮੇਹਰਾਂਵਾਲੀ, ਤੇ ਕਰਲੋ ਦੀਦਾਰ ਦਾਤੀ ਦਾ,
ਆਵੋ ਆਵੋ,,,, ll
( ਸਾਡੀ / ਬਹਿ ਗਿਆ )
ਆਈ ਗਰੀਬਾਂ, ਦੇ ਘਰ ਦਾਤੀ, "ਕੁੱਲੀ ਬਣ ਗਈ ਮੰਦਿਰ" l
ਚਰਨਾਂ ਤੇ ਸਿਰ, ਧਰ ਕੇ ਬਹਿ ਗਿਆ, "ਭਗਤ ਮੰਦਿਰ ਦੇ ਅੰਦਰ" ll
ਪੀ ਲਓ ਪੀ ਲਓ, ਚਰਨਾਂ ਦਾ ਅੰਮ੍ਰਿਤ ਪੀ ਲਓ,
ਦੁਨੀਆਂ ਤੇ ਜੁੱਗ ਜੁੱਗ ਜੀ ਲਓ, ਏਹ ਸੋਹਣਾ ਸੰਸਾਰ ਦਾਤੀ ਦਾ,
ਸ਼ੇਰਾਂ ਵਾਲੀ, ਮਾਂ ਬੈਠੀ ਮੇਹਰਾਂਵਾਲੀ, ਤੇ ਕਰਲੋ ਦੀਦਾਰ ਦਾਤੀ ਦਾ,
ਆਵੋ ਆਵੋ,,,, ll
ਅਪਲੋਡਰ- ਅਨਿਲਰਾਮੂਰਤੀਭੋਪਾਲ