खेड कालका माता

खेड कालका माता आके विच दरबार दे,
भगत प्यारे तैनू हाका मारदे,
खेड कालका माता आके विच दरबार दे.....

वड्डा तेरा रुतबा ते शक्ति महान है,
वड्डे वड्डे तेरे अग्गे झुक्दे शैतान है,
भगता नू तांघ तेरी भूखे तेरे प्यार दे,
खेड कालका माता आके विच दरबार दे.....

छैने जस गाके तैनू दर ते बुलाउंदे हां,
हउमें गवा के तेरी पौन नू बुलाउंदे हां,
बच्चे तेरे बिना इक पल ना सहारदे,
खेड कालका माता आके विच दरबार दे.....

भैरो ते मसानी तेरे नाल नाल चलदी,
बिना दसे बुझ लवे हर गल दिल दी,
तेरे जेहा होर नहियो विच संसार दे,
खेड कालका माता आके विच दरबार दे.....

तेरे नाम वाला संजू बाणा दाती पा लिया,
जोगिये तो गुण तेरा दातिए लिखा लिया,
भेटा तेरिया नू गाके तैनू अवाज़ा मारदे,
खेड कालका माता आके विच दरबार दे.....



ਖ਼ੇਡ ਕਾਲਕਾ, ਮਾਤਾ ਆ ਕੇ, ਵਿੱਚ ਦਰਬਾਰ ਦੇ ll
ਭਗਤ ਪਿਆਰੇ*,,, ll, ਤੈਨੂੰ ਹਕਾ ਮਾਰਦੇ,,,
ਖ਼ੇਡ ਕਾਲਕਾ, ਮਾਤਾ ਆ ਕੇ, ਵਿੱਚ ਦਰਬਾਰ ਦੇ ll

ਵੱਡਾ ਤੇਰਾ ਰੁਤਬਾ ਤੇ, ਸ਼ਕਤੀ ਮਹਾਨ ਐ,  
ਵੱਡੇ ਵੱਡੇ ਤੇਰੇ ਅੱਗੇ, ਝੁੱਕਦੇ ਸ਼ੈਤਾਨ ਐ ll
ਭਗਤਾਂ ਨੂੰ ਤਾਂਘ ਤੇਰੀ*,,, ll, ਭੁੱਖੇ ਤੇਰੇ ਪਿਆਰ ਦੇ,,,
ਖ਼ੇਡ ਕਾਲਕਾ, ਮਾਤਾ ਆ ਕੇ,,,,,,,,,,,,,,,,,,,,,,,,

ਛੈਣੇ ਜੱਸ ਗਾ ਕੇ, ਤੈਨੂੰ ਦਰ ਤੇ ਬੁਲਾਉਂਦੇ ਆਂ,
ਹਉਮੈ ਗਵਾ ਕੇ ਤੇਰੀ, ਪੌਣ ਨੂੰ ਬੁਲਾਉਂਦੇ ਆਂ ll
ਬੱਚੇ ਤੇਰੇ ਬਿਨਾਂ*,,, ll, ਇੱਕ ਪਲ ਨਾ ਸਹਾਰਦੇ,,,
ਖ਼ੇਡ ਕਾਲਕਾ, ਮਾਤਾ ਆ ਕੇ,,,,,,,,,,,,,,,,,,,,,,,,

ਭੈਰੋਂ ਤੇ ਮਸਾਣੀ ਤੇਰੇ, ਨਾਲ ਨਾਲ ਚੱਲਦੀ,
ਬਿਨਾਂ ਦੱਸੇ ਬੁੱਝ ਲਵੇ, ਹਰ ਗੱਲ ਦਿਲ ਦੀ ll
ਤੇਰੇ ਜੇਹਾ ਹੋਰ*,,, ll, ਨਹੀਂਓਂ ਵਿੱਚ ਸੰਸਾਰ ਦੇ,,,
ਖ਼ੇਡ ਕਾਲਕਾ, ਮਾਤਾ ਆ ਕੇ,,,,,,,,,,,,,,,,,,,,,,,,

ਤੇਰੇ ਨਾਮ ਵਾਲਾ ਸੰਜੂ, ਬਾਣਾ ਦਾਤੀ ਪਾ ਲਿਆ,
ਜੋਗੀਏ ਤੋਂ ਗੁਣ ਤੇਰਾ, ਦਾਤੀਏ ਲਿਖਾ ਲਿਆ ll
ਭੇਟਾਂ ਤੇਰੀਆਂ ਨੂੰ*,,, ll, ਗਾ ਕੇ ਤੈਨੂੰ ਵਾਜ਼ਾਂ ਮਾਰਦੇ,,,
ਖ਼ੇਡ ਕਾਲਕਾ, ਮਾਤਾ ਆ ਕੇ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (423 downloads)