कालका काली माँ

लै के खंडा हथ विच आउंदी,
लै के खप्पर हथ विच आउंदी,
कलकत्ते वाली माँ,
ओ पाके घुंगरू, खेडदी आउंदी,
कालका काली माँ,
जय जय काली माँ, जय जय काली माँ....

खप्पर माला गल विच सजदी,
फिरदी विच मैदाना गजदी,
लाल सिंधुरी नैन मईया दे,
चण्ड मुंडा दे ना लहू तो रजदी,
वैरी चुन चुन मार मुकाउँदी,
बड़ी बलशाली माँ,
ओ पाके घुंगरू, खेडदी आउंदी,
कालका काली माँ,
जय जय काली माँ, जय जय काली माँ....

काल कलेश माँ पई है हरदी,
हर पासे सुख पई एह करदी,
जिस बेड़ी नू नज़र च पावे,
डुबदी भी ओ पई है तरदी,
मीह रेहमत दा बरसाउंदी,
ए जग कल्याणी माँ,
ओ पाके घुंगरू, खेडदी आउंदी,
कालका काली माँ,
जय जय काली माँ, जय जय काली माँ....

जिस दी हर रूह होई दीवानी,
रटदा हर कोई नाम जुबानी,
कई हज़ारा भगता दी माँ,
करदी ए आपे निगरानी,
संजू जेहे लख वसाउंदी,
ए सब दी रानी माँ,
ओ पाके घुंगरू, खेडदी आउंदी,
कालका काली माँ,
जय जय काली माँ, जय जय काली माँ....



ਲੈ ਕੇ ਖੰਡਾ, ਹੱਥ ਵਿੱਚ ਆਉਂਦੀ,
ਲੈ ਕੇ ਖੱਪਰ, ਹੱਥ ਵਿੱਚ ਆਉਂਦੀ,
ਕਲਕੱਤੇ, ਵਾਲੀ ਮਾਂ,
ਓ ਪਾ ਕੇ ਘੁੰਘਰੂ, ਖੇਡਦੀ ਆਉਂਦੀ,
ਕਾਲਕਾ, ਕਾਲੀ ਮਾਂ xll -ll  
ਜੈ ਜੈ, ਕਾਲੀ ਮਾਂ, *ਜੈ ਜੈ, ਕਾਲੀ ਮਾਂ ll

ਖੱਪਰ ਮਾਲਾ, ਗਲ਼ ਵਿੱਚ ਸੱਜਦੀ,
"ਫਿਰਦੀ ਵਿੱਚ, ਮੈਦਾਨਾਂ ਗੱਜਦੀ" l
ਲਾਲ ਸਿੰਧੂਰੀ, ਨੈਣ ਮਈਆ ਦੇ,
"ਚੰਡ ਮੁੰਡਾਂ ਦੇ ਨਾ, ਲਹੂ ਤੋਂ ਰੱਜਦੀ" ll
ਵੈਰੀ ਚੁਣ ਚੁਣ, ਮਾਰ ਮੁਕਾਉਂਦੀ* ll,
ਬੜੀ ਬਲ,ਸ਼ਾਲੀ ਮਾਂ,,,
ਓ ਪਾ ਕੇ ਘੁੰਘਰੂ, ਖੇਡਦੀ ਆਉਂਦੀ,
ਕਾਲਕਾ, ਕਾਲੀ ਮਾਂ xll -ll
ਜੈ ਜੈ, ਕਾਲੀ ਮਾਂ, *ਜੈ ਜੈ, ਕਾਲੀ ਮਾਂ ll

ਕਾਲ ਕਲੇਸ਼ ਮਾਂ, ਪਈ ਹੈ ਹਰਦੀ,
"ਹਰ ਪਾਸੇ ਸੁੱਖ, ਪਈ ਏਹ ਕਰਦੀ" l
ਜਿਸ ਬੇੜੀ ਨੂੰ, ਨਜ਼ਰ 'ਚ ਪਾਵੇ,
"ਡੁੱਬਦੀ ਵੀ ਓਹ, ਪਈ ਹੈ ਤਰਦੀ" ll
ਮੀਂਹ ਰਹਿਮਤ ਦਾ, ਬਰਸਾਉਂਦੀ* ll,
ਏਹ ਜੱਗ, ਕਲਿਆਣੀ ਮਾਂ,,,
ਓ ਪਾ ਕੇ ਘੁੰਘਰੂ, ਖੇਡਦੀ ਆਉਂਦੀ,
ਕਾਲਕਾ, ਕਾਲੀ ਮਾਂ xll -ll  
ਜੈ ਜੈ, ਕਾਲੀ ਮਾਂ, *ਜੈ ਜੈ, ਕਾਲੀ ਮਾਂ ll

ਜਿਸ ਦੀ ਹਰ ਰੂਹ, ਹੋਈ ਦੀਵਾਨੀ,
"ਰੱਟਦਾ ਹਰ ਕੋਈ, ਨਾਮ ਜ਼ੁਬਾਨੀ" l
ਕਈ ਹਜ਼ਾਰਾਂ, ਭਗਤਾਂ ਦੀ ਮਾਂ,
"ਕਰਦੀ ਏ, ਆਪੇ ਨਿਗਰਾਨੀ" ll
ਸੰਜੂ ਜੇਹੇ, ਲੱਖ ਵਸਾਉਂਦੀ* ll,
ਐਹ ਸਭ ਦੀ, ਰਾਣੀ ਮਾਂ,,,
ਓ ਪਾ ਕੇ ਘੁੰਘਰੂ, ਖੇਡਦੀ ਆਉਂਦੀ,
ਕਾਲਕਾ, ਕਾਲੀ ਮਾਂ xll -ll  
ਜੈ ਜੈ, ਕਾਲੀ ਮਾਂ, *ਜੈ ਜੈ, ਕਾਲੀ ਮਾਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (424 downloads)