भवना ते लगियाँ रौनकां

ਭਵਨਾਂ ਤੇ ਲੱਗੀਆਂ ਰੌਣਕਾਂ
==================
( ਮੈਂ ਨੀਵਾਂ, ਬੇ-ਔਗੁਣਾਂ ll,
ਮੇਰੇ, ਪਰਦੇ ਢੱਕ ਲਈ, ਦਾਤੀਏ l
ਕਰ, ਭਵਨ ਦੀ ਸੇਵਾ, ਤਰ ਜਾਵਾਂ,
ਮੈਨੂੰ, ਚਰਣੀ ਰੱਖ ਲਈਂ, ਦਾਤੀਏ ll )      

ਸਾਰਾ, ਪਰਬਤ ਜਗਮਗ, ਜੱਗਦਾ ਏ l
ਮੈਨੂੰ, ਸੁਰਗ ਨਜ਼ਾਰਾ, ਲੱਗਦਾ ਏ ll
*ਅੱਜ, 'ਵੇਖ ਵੇਖ ਕੇ, ਮੰਦਿਰਾਂ ਨੂੰ ll,
ਦਿਲ, ਮੇਰਾ ਦਾਤੀਏ, ਭਰਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,* ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ, ਕਰਦਾ ਨਹੀਂ l
ਕਰਦਾ ਨਹੀਂ, ਕਰਦਾ ਨਹੀਂ*,
ਮੇਰਾ, ਦਿਲ ਮਾਂ ਜਾਣ ਨੂੰ, ਕਰਦਾ ਨਹੀਂ ll
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ, ਦਿਲ ਮਾਂ ਜਾਣ ਨੂੰ, ਕਰਦਾ ਨਹੀਂ ll

ਤੇਰੀ, ਪਾਵਨ ਗੁਫ਼ਾ ਦੇ, ਦਰਸ਼ਨ ਕਰ,
"ਮਨ ਚਰਨਾਂ, ਦੇ ਵਿੱਚ ਲਾਇਆ ਏ" l
ਤੇਰੇ, ਦਰੋਂ ਖਜ਼ਾਨਾ, ਖੁਸ਼ੀਆਂ ਦਾ,
"ਅਸੀਂ ਝੋਲੀਆਂ, ਭਰ ਭਰ ਪਾਇਆ ਏ" ll
*ਓਹਦੀ, 'ਕਿਸਮਤ ਖੋਟੀ, ਰਹਿ ਜਾਂਦੀ ll,
ਜੋ, ਦਵਾਰ ਦੀ ਪੌੜੀ, ਚੜ੍ਹਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,* ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਮੈਨੂੰ, ਨਾਮ ਦੇ ਰੰਗ ਵਿੱਚ, ਰੰਗਿਆ ਏ,
"ਤੇਰੇ ਪਿਆਰ ਦੀ, ਚੜ੍ਹ ਗਈ ਮਸਤੀ ਮਾਂ" l
ਮੈਂ, ਨੌਕਰ ਹੋ ਗਿਆ, ਇਸ ਦਰ ਦਾ,
"ਮੇਰੀ ਮਿੱਟ ਗਈ, ਸਾਰੀ ਹਸਤੀ ਮਾਂ" ll
*ਬੜੇ, 'ਅਜ਼ਬ ਨਜ਼ਾਰੇ, ਮਾਂ ਤੇਰੇ ll,
ਐਸਾ ਜਲਵਾ, ਕਿਸੇ ਵੀ, ਦਰ ਦਾ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,* ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਪਾ, ਮਾਂਏਂ ਮੁਰਾਦਾਂ, ਰਾਜੂ ਨੂੰ ਤੇਰੇ,
"ਪਲ ਪਲ, ਦਰਸ਼ਨ ਪਾਉਣਗੀਆਂ" l
ਸਦਾ, ਰਹਿ ਕੇ, ਤੇਰੇ ਚਰਨਾਂ ਵਿੱਚ,
"ਤੇਰੀ ਜੈ ਜੈਕਾਰ, ਬੁਲਾਉਣਗੀਆਂ" ll
*ਜੀਹਨੇ, 'ਦੀਦ ਨਾ ਪਾਈ, ਦਾਤੀ ਦੀ ll,
ਉਹ ਭਵ,ਸਾਗਰ 'ਚੋਂ, ਤਰਦਾ ਈ ਨਹੀਂ,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,,,* ਜੈ ਹੋx3,
ਤੇਰੇ, ਭਵਨਾਂ ਤੇ, ਲੱਗੀਆਂ ਰੌਣਕਾਂ,
ਮੇਰਾ ਦਿਲ ਮਾਂ, ਜਾਣ ਨੂੰ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (372 downloads)