शुकर तेरा माँ किवें करां,
मैनु समझ ना आउंदी ए,
मैं मंगदा हां इक तेरे तो,
तू लख लुटाउँदी ए,
मेरी माँ लख लुटाउँदी ए,
मेरी माँ लख लुटाउँदी ए,
शुकर तेरा माँ.....
मेरा शुक्राना बड़ा छोटा ए,
तेरी रहमत काफी वड्डी ए,
मैं हो गया मालामाल नी माँ,
दर झोली जदो दीं अड्डी ए,
मैं दर्शन करने आउंदा हां,
तू गोद बिठाउंदी ए,
मैं मंगदा हां इक तेरे तो,
तू लख लुटाउँदी ए,
मेरी माँ लख लुटाउँदी ए....
मैं जो भी तैथों मंगया ए,
तू रज्ज के झोली पाया ए,
जो मेरे लई माँ ठीक नहीं,
तू प्यार नाल समझाया ए,
जो ठीक हुँदा ओ मेरे लई,
तू आप दे जांदी ए,
मैं मंगदा हां इक तेरे तो,
तू लख लुटाउँदी ए,
मेरी माँ लख लुटाउँदी ए....
मैं प्यार तेरा माँ मंगया सी,
तू चरणा दे नाल लाया ए,
तू सर ते हथ माँ धरया सी,
जग ने जिसनु ठुकराया ए,
इक तू ही जानी जान मईया,
हर गाल समझाउंदी ए,
मैं मंगदा हां इक तेरे तो,
तू लख लुटाउँदी ए,
मेरी माँ लख लुटाउँदी ए....
मैं भेंटा तेरिया सुन्दा हां,
तेरी मूरत मन विच बुन्दा हां,
तेरी हो गयी ऐसी रेहमत माँ,
गुणगान तेरा माँ गाउँदा हां,
जदो मेहर करे मेरी अम्बे माँ,
विद्वान बनाउँदी ए,
मैं मंगदा हां इक तेरे तो,
तू लख लुटाउँदी ए,
मेरी माँ लख लुटाउँदी ए....
*ਸ਼ੁਕਰ ਤੇਰਾ ਮਾਂ ਕਿਵੇਂ ਕਰਾਂ,
ਮੈਨੂੰ ਸਮਝ ਨਾ ਆਉਂਦੀ ਏ ll
ਮੈਂ ਮੰਗਦਾ ਹਾਂ ਇੱਕ ਤੇਰੇ ਤੋਂ,
ਤੂੰ ਲੱਖ ਲੁਟਾਉਂਦੀ ਏ ll
*ਮੇਰੀ ਮਾਂ, ਲੱਖ ਲੁਟਾਉਂਦੀ ਏ,
ਮੇਰੀ ਮਾਂ, ਲੱਖ ਲੁਟਾਉਂਦੀ ਏ,
ਮੇਰੀ ਮਾਂ, ਲੱਖ ਲੁਟਾਉਂਦੀ ਏ ll
ਸ਼ੁਕਰ ਤੇਰਾ ਮਾਂ ,,,,,,,,,,,,,,,,,,,,
ਮੇਰਾ ਸ਼ੁਕਰਾਨਾ ਬੜਾ ਛੋਟਾ ਏ,
ਤੇਰੀ ਰਹਿਮਤ ਕਾਫੀ ਵੱਡੀ ਏ* ll*
ਮੈਂ ਹੋ ਗਿਆ ਮਾਲਾਮਾਲ ਨੀ ਮਾਂ,
ਦਰ ਝੋਲੀ ਜਦੋਂ ਦੀ ਅੱਡੀ ਏ* ll
ਮੈਂ ਦਰਸ਼ਨ ਕਰਨੇ ਆਉਂਦਾ ਹਾਂ,
ਤੂੰ ਗੋਦ ਬਿਠਾਉਂਦੀ ਏ l
ਮੈਂ ਮੰਗਦਾ ਹਾਂ ਇੱਕ ਤੇਰੇ ਤੋਂ,
ਤੂੰ ਲੱਖ ਲੁਟਾਉਂਦੀ ਏ ll
*ਮੇਰੀ ਮਾਂ, ਲੱਖ ਲੁਟਾਉਂਦੀ,,,,,,F
ਮੈਂ ਜੋ ਵੀ ਤੈਥੋਂ ਮੰਗਿਆ ਏ,
ਤੂੰ ਰੱਜ ਕੇ ਝੋਲੀ ਪਾਇਆ ਏ* ll*
ਜੋ ਮੇਰੇ ਲਈ ਮਾਂ ਠੀਕ ਨਹੀਂ,
ਤੂੰ ਪਿਆਰ ਨਾਲ ਸਮਝਾਇਆ ਏ* ll
ਜੋ ਠੀਕ ਹੁੰਦਾ ਓਹ ਮੇਰੇ ਲਈ,
ਤੂੰ ਆਪ ਦੇ ਜਾਂਦੀ ਏ l
ਮੈਂ ਮੰਗਦਾ ਹਾਂ ਇੱਕ ਤੇਰੇ ਤੋਂ,
ਤੂੰ ਲੱਖ ਲੁਟਾਉਂਦੀ ਏ ll
*ਮੇਰੀ ਮਾਂ, ਲੱਖ ਲੁਟਾਉਂਦੀ,,,,,,F
ਮੈਂ ਪਿਆਰ ਤੇਰਾ ਮਾਂ ਮੰਗਿਆ ਸੀ,
ਤੂੰ ਚਰਨਾਂ ਦੇ ਨਾਲ ਲਾਇਆ ਏ* ll*
ਤੂੰ ਸਿਰ ਤੇ ਹੱਥ ਮਾਂ ਧਰਿਆ ਸੀ
ਜੱਗ ਨੇ ਜਿਸਨੂੰ ਠੁਕਰਾਇਆ ਏ* ll
ਇੱਕ ਤੂੰ ਹੀ ਜਾਣੀ ਜਾਣ ਮਈਆ,
ਹਰ ਗੱਲ ਸਮਝਾਉਂਦੀ ਏ l
ਮੈਂ ਮੰਗਦਾ ਹਾਂ ਇੱਕ ਤੇਰੇ ਤੋਂ,
ਤੂੰ ਲੱਖ ਲੁਟਾਉਂਦੀ ਏ ll
*ਮੇਰੀ ਮਾਂ, ਲੱਖ ਲੁਟਾਉਂਦੀ,,,,,,F
ਮੈਂ ਭੇਟਾਂ ਤੇਰੀਆਂ ਸੁਣਦਾ ਹਾਂ,
ਤੇਰੀ ਮੂਰਤ ਮਨ ਵਿੱਚ ਬੁਣਦਾ ਹਾਂ* ll*
ਤੇਰੀ ਹੋ ਗਈ ਐਸੀ ਰਹਿਮਤ ਮਾਂ,
ਗੁਣਗਾਨ ਤੇਰਾ ਮਾਂ ਗਾਉਂਦਾ ਹਾਂ* ll
ਜਦੋਂ ਮੇਹਰ ਕਰੇ ਮੇਰੀ ਅੰਬੇ ਮਾਂ,
ਵਿਦਵਾਨ ਬਣਾਉਂਦੀ ਏ l
ਮੈਂ ਮੰਗਦਾ ਹਾਂ ਇੱਕ ਤੇਰੇ ਤੋਂ,
ਤੂੰ ਲੱਖ ਲੁਟਾਉਂਦੀ ਏ ll
*ਮੇਰੀ ਮਾਂ, ਲੱਖ ਲੁਟਾਉਂਦੀ,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ