हुन आजा दातिए सानू ला किनारे

मेरी रंगली चरखी, तैनू अवाज़ा मारे,
हुन आजा दातिए, सानू ला किनारे,
सानू बेबसा नू ना होर सहारे,
हुन आजा दातिए, सानू ला किनारे,
मेरी रंगली चरखी.......

मेरी रंगली चरखी, विच लगिया मेख़ा,
मैनु रोल नी छडया, मेरे माड़िया लेखा,
साडी सुनी किसे ना, असी रो रो हारे,
हुन आजा दातिए, सानू ला किनारे,
मेरी रंगली चरखी.......

हुन काहदे रोसे बच्चियां नाल तेरे,
जो विच पहाड़ा ला बैठी डेरे,
तेरा भगत ध्यानु तैनू मोह भी ना आवे,
हुन आजा दातिए, सानू ला किनारे,
मेरी रंगली चरखी.......

कत्ते हर दिल पुनी, तेरे नाम दी माये,
असी ला लई धुनी, तेरे नाम दी माये,
तेरी राहा तकदे, तेरे भगत प्यारे,
हुन आजा दातिए, सानू ला किनारे,
मेरी रंगली चरखी.......



ਧੁਨ- ਰਾਹ ਤੱਕਦੇ ਤੇਰਾ

ਮੇਰੀ ਰੰਗਲੀ ਚਰਖ਼ੀ, ਤੈਨੂੰ ਵਾਜ਼ਾਂ ਮਾਰੇ,
ਹੁਣ ਆਜਾ ਦਾਤੀਏ, ਸਾਨੂੰ ਲਾ ਕਿਨਾਰੇ ll
ਸਾਨੂੰ, ਬੇਬਸਾਂ ਨੂੰ*, ਨਾ ਹੋਰ ਸਹਾਰੇ,
ਹੁਣ ਆਜਾ ਦਾਤੀਏ, ਸਾਨੂੰ ਲਾ ਕਿਨਾਰੇ l
ਮੇਰੀ ਰੰਗਲੀ ਚਰਖ਼ੀ,,,,,,,,,,,,,,,,,,,,,

ਮੇਰੀ ਰੰਗਲੀ ਚਰਖ਼ੀ*, ਵਿੱਚ ਲੱਗੀਆਂ ਮੇਖਾਂ,
ਮੈਨੂੰ ਰੋਲ੍ਹ ਨੀ ਛੱਡਿਆ, ਮੇਰੇ ਮਾੜ੍ਹਿਆਂ ਲੇਖਾਂ ll
ਸਾਡੀ, ਸੁਣੀ ਕਿਸੇ ਨਾ*, ਅਸੀਂ ਰੋ ਰੋ ਹਾਰੇ,
ਹੁਣ ਆਜਾ ਦਾਤੀਏ, ਸਾਨੂੰ ਲਾ ਕਿਨਾਰੇ l
ਮੇਰੀ ਰੰਗਲੀ ਚਰਖ਼ੀ,,,,,,,,,,,,,,,,,,,,,F

ਹੁਣ ਕਾਹਦੇ ਰੋਸੇ*, ਬੱਚਿਆਂ ਨਾਲ ਤੇਰੇ,
ਜੋ ਵਿੱਚ ਪਹਾੜਾਂ, ਲਾ ਬੈਠੀ ਡੇਰੇ ll
ਤੇਰਾ ਭਗਤ ਧਿਆਨੂੰ*, ਤੈਨੂੰ ਮੋਹ ਵੀ ਨਾ ਆਵੇ,
ਹੁਣ ਆਜਾ ਦਾਤੀਏ, ਸਾਨੂੰ ਲਾ ਕਿਨਾਰੇ l
ਮੇਰੀ ਰੰਗਲੀ ਚਰਖ਼ੀ,,,,,,,,,,,,,,,,,,,,,F

ਕੱਤੇ ਹਰ ਦਿਲ ਪੂਣੀ*, ਤੇਰੇ ਨਾਮ ਦੀ ਮਾਂਏਂ,
ਅਸੀਂ ਲਾ ਲਈ ਧੂਣੀ, ਤੇਰੇ ਨਾਮ ਦੀ ਮਾਂਏਂ ll
ਤੇਰੀ ਰਾਹਾਂ ਤੱਕਦੇ*, ਤੇਰੇ ਭਗਤ ਪਿਆਰੇ,
ਹੁਣ ਆਜਾ ਦਾਤੀਏ, ਸਾਨੂੰ ਲਾ ਕਿਨਾਰੇ l
ਮੇਰੀ ਰੰਗਲੀ ਚਰਖ਼ੀ,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (306 downloads)