ਨੱਚ ਲਓ ਜੀ ਆ ਗਈ ਭੋਲੇ ਦੀ ਬਰਾਤ

ਭੋਲੇ ਦੀ ਬਰਾਤ
===========
ਆਈ ਏ ਬਰਾਤ ਸ਼ਿਵ ਸ਼ੰਕਰ ਦੀ,
ਆਈ ਏ ਬਰਾਤ ਸ਼ਿਵ ਭੋਲੇ ਦੀ ॥

ਹੋ ਨੱਚ ਲਓ, ਨੱਚ ਲਓ,
ਨੱਚ ਲਓ ਜੀ ਆ ਗਈ, ਭੋਲੇ ਦੀ ਬਰਾਤ ॥
ਭੋਲੇ ਦੀ, ਬਰਾਤ ਆ ਗਈ,
ਸ਼ਿਵ / ਸ਼ੰਭੂ ਦੀ ਬਰਾਤ ॥
ਹੋ, ਨੱਚ ਲਓ, ਨੱਚ ਲਓ...

ਮੱਥੇ ਉੱਤੇ ਚੰਨ ਸਜਾ ਕੇ ,
ਕਾਲਾ ਫ਼ਨੀਅਰ, ਗਲ਼ ਵਿੱਚ ਪਾਇਆ ।
ਗੌਰਾਂ ਮਾਂ ਨੂੰ ਵਿਆਹਵਣ ਤਾਈਂ,
ਸ਼ੰਕਰ ਨੇ ਜਦ, ਸੇਹਰਾ ਲਾਇਆ ॥
ਕਾਲਾ ਫ਼ਨੀਅਰ, ਗਲ਼ ਵਿੱਚ ਪਾਇਆ,
ਸ਼ੰਕਰ ਨੇ ਜਦ, ਸੇਹਰਾ ਲਾਇਆ,
ਦੇਵਤੇ ਕਰਦੇ, ਅੰਬਰਾਂ ਤੋਂ ਫੁੱਲਾਂ, ਦੀ ਬਰਸਾਤ,
ਹੋ, ਨੱਚ ਲਓ, ਨੱਚ ਲਓ...

( ਭੋਲੇ ਦੀ ਬਰਾਤ, ਨਾਲੇ ਭੂਤਾਂ ਦੀ ਜਮਾਤ,
ਬੈਂਡ, ਵਾਜਿਆਂ ਦੇ ਨਾਲ ਆਈ, ਗੱਜ ਵੱਜ ਕੇ ।
ਗਾਉਂਦੇ ਨੇ ਧਮਾਲ, ਕਰੀ ਜਾਂਦੇ ਨੇ ਕਮਾਲ,
ਅੱਜ, ਸਾਰਿਆਂ ਨੇ ਭੰਗ ਪੀਤੀ, ਰੱਜ ਰੱਜ ਕੇ । )

ਓ ਲੱਡੂ ਬਰਫ਼ੀ ਗਰਮ ਜਲੇਬੀ,
ਦਾਲ ਚੌਲ ਦੇ ਨਾਲ ਚਪਾਤੀ ।
ਜੋ ਕੁਝ ਲੱਭਦਾ ਖਾਈ ਜਾਂਦੇ,
ਭੂਤ ਪ੍ਰੇਤ ਜੋ ਆਏ ਬਰਾਤੀ ॥
ਦਾਲ ਚੌਲ ਦੇ ਨਾਲ ਚਪਾਤੀ,
ਭੂਤ ਪ੍ਰੇਤ ਜੋ ਆਏ ਬਰਾਤੀ,
ਸ਼ੁੱਕਰ ਸ਼ਨਿਚਰ ਖਾ ਗਏ ਜੀ ਸਾਰੀ,
ਚੌਲਾਂ ਦੀ ਪ੍ਰਾਤ...
ਹੋ, ਨੱਚ ਲਓ, ਨੱਚ ਲਓ...

ਕਿੰਨਾ ਸੋਹਣਾ ਲੱਗਦਾ ਵੇਖੋ,
ਸਹੀਓ ਨੀ ਗੌਰਾਂ ਦਾ ਲਾੜਾ ।
ਤਾਹੀਓਂ ਤੇ ਅੱਜ ਕਰੇ ਸਲਾਮਾਂ,
ਮੱਖਣ ਦੇ ਨਾਲ, ਆਲਮ ਸਾਰਾ ॥
ਸਹੀਓ ਨੀ ਗੌਰਾਂ ਦਾ ਲਾੜਾ,
ਮੱਖਣ ਦੇ ਨਾਲ ਆਲਮ ਸਾਰਾ,
ਓ ਕਿੰਨੇ ਸੋਹਣੇ ਲੱਗਦੇ, ਲੱਗਦੇ ਜੀ ਬ੍ਰਹਮਾ,
ਵਿਸ਼ਨੂੰ ਨੇ ਸਾਥ...
ਹੋ, ਨੱਚ ਲਓ, ਨੱਚ ਲਓ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (236 downloads)