जेहड़ा घर विच जोत जगावे,
ओ जेहड़ा मां दियां भेंटां गावे,
ओह रंग विच रंग्या गया।
रंग्या गया मेरी मां,
कि रंग विच रंग्या गया॥
भगतां दी रख्शा ਲਈ मइयां रूप धार के आउंदी।
पापी दुश्टां नूं मारन ਲਈ कई कई रूप वटाउंदी॥
जेहड़ा मां चरणी लग जावे, ओह मिठियां मुरादां पावे,
ओह रंग विच रंग्या गया,
रंग्या गया मेरी मां, कि रंग विच रंग्या गया॥
ब्रह्मा विष्णूं देवी देवते नमस्कार ने करदे।
सूरज चन्न सितारे वी इस दर दा पानी भरदे॥
जो मंगता बन के आवे, ओह झोलियां भर लै जावे,
ओह रंग विच रंग्या गया,
रंग्या गया मेरी मां, कि रंग विच रंग्या गया॥
आओ असीं अज्ज सारे मिल के मइयां दे गुण गाईए।
छड्ड के वैर विरोध ईर्खा जीवन सफल बनाईए॥
जो सच्चियां प्रीतां पावे, ओ मां उसनूं गले लगावे,
ओह रंग विच रंग्या गया,
रंग्या गया मेरी मां, कि रंग विच रंग्या गया॥
अपलोडर – अनिलरामूर्तीभोपाल
ਜੇਹੜਾ ਘਰ ਵਿੱਚ ਜੋਤ ਜਗਾਵੇ,
ਓ ਜੇਹੜਾ ਮਾਂ ਦੀਆਂ ਭੇਟਾਂ ਗਾਵੇ,
ਓਹ ਰੰਗ ਵਿੱਚ ਰੰਗਿਆ ਗਿਆ ।
ਰੰਗਿਆ ਗਿਆ ਮੇਰੀ ਮਾਂ,
ਕਿ ਰੰਗ ਵਿੱਚ ਰੰਗਿਆ ਗਿਆ ॥
ਭਗਤਾਂ ਦੀ ਰਕਸ਼ਾ ਲਈ ਮਈਆ ਰੂਪ ਧਾਰ ਕੇ ਆਉਂਦੀ ।
ਪਾਪੀ ਦੁਸ਼ਟਾਂ ਨੂੰ ਮਾਰਨ ਲਈ ਕਈ ਕਈ ਰੂਪ ਵਟਾਉਂਦੀ ॥
ਜੇਹੜਾ ਮਾਂ ਚਰਣੀ ਲੱਗ ਜਾਵੇ, ਓਹ ਮਿੱਠੀਆਂ ਮੁਰਾਦਾਂ ਪਾਵੇ,
ਓਹ ਰੰਗ ਵਿੱਚ ਰੰਗਿਆ ਗਿਆ,
ਰੰਗਿਆ ਗਿਆ ਮੇਰੀ ਮਾਂ, ਕਿ ਰੰਗ ਵਿੱਚ ਰੰਗਿਆ ਗਿਆ ॥
ਬ੍ਰਹਮਾ ਵਿਸ਼ਨੂੰ ਦੇਵੀ ਦੇਵਤੇ ਨਮਸਕਾਰ ਨੇ ਕਰਦੇ ।
ਸੂਰਜ ਚੰਨ ਸਿਤਾਰੇ ਵੀ ਇਸ ਦਰ ਦਾ ਪਾਣੀ ਭਰਦੇ ॥
ਜੋ ਮੰਗਤਾ ਬਣ ਕੇ ਆਵੇ, ਓਹ ਝੋਲੀਆਂ ਭਰ ਲੈ ਜਾਵੇ,
ਓਹ ਰੰਗ ਵਿੱਚ ਰੰਗਿਆ ਗਿਆ
ਰੰਗਿਆ ਗਿਆ ਮੇਰੀ ਮਾਂ, ਕਿ ਰੰਗ ਵਿੱਚ ਰੰਗਿਆ ਗਿਆ ॥
ਆਓ ਅਸੀਂ ਅੱਜ ਸਾਰੇ ਮਿਲ ਕੇ ਮਈਆ ਦੇ ਗੁਣ ਗਾਈਏ ।
ਛੱਡ ਕੇ ਵੈਰ ਵਿਰੋਧ ਈਰਖ਼ਾ ਜੀਵਨ ਸਫ਼ਲ ਬਣਾਈਏ ॥
ਜੋ ਸੱਚੀਆਂ ਪ੍ਰੀਤਾਂ ਪਾਵੇ, ਓ ਮਾਂ ਉਸਨੂੰ ਗਲੇ ਲਗਾਵੇ
ਓਹ ਰੰਗ ਵਿੱਚ ਰੰਗਿਆ ਗਿਆ,
ਰੰਗਿਆ ਗਿਆ ਮੇਰੀ ਮਾਂ, ਕਿ ਰੰਗ ਵਿੱਚ ਰੰਗਿਆ ਗਿਆ ॥
ਅਪਲੋਡਰ- ਅਨਿਲਰਾਮੂਰਤੀਭੋਪਾਲ