अज्ज तुरैया पंडित जावे भोले नू लौन छुहारा/ਅੱਜ ਤੁਰਿਆ ਪੰਡਿਤ ਜਾਵੇ

ਅੱਜ ਤੁਰਿਆ ਪੰਡਿਤ ਜਾਵੇ

ॐ ਨਮੋ, ਸਿਵਾਏ ॐ, ਨਮੋ ਸਿਵਾਏ ॥
ਅੱਜ, ਤੁਰਿਆ, ਪੰਡਿਤ ਜਾਵੇ,
ਭੋਲ੍ਹੇ ਨੂੰ, ਲਾਉਣ ਛੁਹਾਰਾ ॥
ॐ ਨਮੋ, ਸਿਵਾਏ ॐ, ਨਮੋ ਸਿਵਾਏ ॥

ਲੈ ਲਈ, ਦਾਖ, ਮੁਨੱਕਾ ਠੂਠੀ ।
ਨਾਲੇ, ਲੈ ਲਏ, ਬਦਾਮ ।
ਇੱਕ, ਲਈ, ਸ਼ਗਨਾਂ ਦੀ, ਮੁੰਦਰੀ ।
ਨਾਲੇ, ਖੱਦਰ ਦਾ, ਥਾਂਨ ।
ਓ, ਸਾਰੇ ਮੇਵੇ, ਇਕੱਠੇ ਕਰ ਲਏ ॥
ਪਾਇਆ, ਵਿੱਚ ਛੁਹਾਰਾ,
ਅੱਜ, ਤੁਰਿਆ, ਪੰਡਿਤ ਜਾਵੇ...

ਸੱਤ, ਭਾਂਤ ਦੀ, ਲਈ ਮਠਿਆਈ ।
ਨਾਲੇ, ਲਿਆ ਬਦਾਣਾ ।
ਪੀਪਾ, ਭਰ ਲਿਆ, ਰੱਸਗੁੱਲਿਆਂ ਦਾ ।
ਨਾਲੇ, ਸ਼ਗਨ, ਜ਼ਲੇਬੀ ਪਾਣਾ ।
ਓ ਲੱਡੂਆਂ ਉੱਤੇ, ਚਮਕਾਂ ਮਾਰੇ ॥
ਲੱਗਿਆ, ਵਰਕ ਪਿਆਰਾ,
ਅੱਜ, ਤੁਰਿਆ, ਪੰਡਿਤ ਜਾਵੇ...

ਲੈ ਲਏ, ਸੇਬ, ਨਾਰੰਗੀ ਕੇਲੇ ।
ਨਾਲੇ, ਲਏ ਅਨਾਰ ।
ਪੰਡ, ਬੰਨ੍ਹ ਲਈ, ਅਮਰੂਦਾਂ ਦੀ ।
ਤਿੰਨ ਮਣ, ਕਰ ਲਿਆ, ਭਾਰ ।
ਲਏ, ਅੰਗੂਰ ਤੇ, ਬੱਗੂ ਗੋਸ਼ੇ ॥
ਲੈ ਲਿਆ, ਅੰਬ, ਪਿਆਰਾ,
ਅੱਜ, ਤੁਰਿਆ, ਪੰਡਿਤ ਜਾਵੇ...

ਇਕੱਠਾ, ਕਰ ਲਿਆ, ਸਭ ਸਮਾਨ ।
ਸਿਰ ਤੇ, ਪੰਡ ਉਠਾਈ ।
ਧੱਕੇ, ਖਾਂਦਾ, ਤੁਰ ਪਿਆ ਪੰਡਿਤ ।
ਏਹਦੀ ਧੁੱਪ ਨੇ, ਹੋਸ਼ ਭੁਲਾਈ ।
ਓ ਕਹਿੰਦਾ ਮੈਂ, ਫੱਸ ਗਿਆ, ਕਸੂਤਾ ॥
ਹਾਏ ! ਕਿਸਮਤ ਦਾ, ਮਾਰਾ,
ਅੱਜ, ਤੁਰਿਆ, ਪੰਡਿਤ ਜਾਵੇ...

ਏਹ, ਉੱਚਿਆਂ ਕੈਲਾਸ਼ਾਂ ਨੂੰ, ਤੁਰ ਪਿਆ ਪੰਡਿਤ ॥
ਲਾਇਆ, ਇੱਕ ਜੈੱਕਰਾ,
ਅੱਜ, ਤੁਰਿਆ, ਪੰਡਿਤ ਜਾਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi


आज तुरिया पंडित जावे

ॐ नमो शिवाय, ॐ नमो शिवाय ॥

आज तुरिया पंडित जावे,
भोले नूं लावण छुआरा ॥
ॐ नमो शिवाय, ॐ नमो शिवाय ॥

लै लिए दाख, मुनक्का ठूठी,
नाले लै लिए बदाम ।
इक लिए शगनां दी मुंदरी,
नाले खद्दर दा थान ।
ओ सारे मेवे इकठ्ठे कर लिए,
पाया विच छुआरा,
आज तुरिया पंडित जावे...

सत्त भांत दी लै मठियाई,
नाले लिया बदाना ।
पीपा भर लिया रसगुल्ल्यां दा,
नाले शगन जलेबी पाणा ।
ओ लड्डुआं उत्ते चमकां मारे,
लग्गा वरक पियारा,
आज तुरिया पंडित जावे...

लै लिए सेब, नारंगी, केले,
नाले लिए अनार ।
पंड बंध ली अमरूदां दी,
तिन्न मण कर लिया भार ।
लै लिए अंगूर ते बग्गू गोशे,
लै लिया अंब पियारा,
आज तुरिया पंडित जावे...

इकठ्ठा कर लिया सभ समान,
सिर ते पंड उठाई ।
धक्के खांदा तुर पिया पंडित,
एह्दी धुप ने होश भुलाई ।
ओ कहिंदा मैं फस गया कसूता,
हाय! किस्मत दा मारा,
आज तुरिया पंडित जावे...

एह उच्चियां कैलाशां नूं तुर पिया पंडित,
लाया इक जैकारा,
आज तुरिया पंडित जावे...

अपलोडर – अनिल राममूर्ति भोपाल

श्रेणी