ਮਾਂ ਪਹਾੜਾਂ ਵਾਲੀਏ ਫ਼ੁੱਲ ਕਿੱਕਰਾਂ ਦੇ
ਮਾਂ, ਪਹਾੜਾਂ ਵਾਲੀਏ, ਫ਼ੁੱਲ ਕਿੱਕਰਾਂ ਦੇ ॥
ਲਾ, ਚਰਨਾਂ ਦੇ ਨਾਲ, ਕਦੀ ਨਾ ਵਿਛੜਾਂਗੇ ॥
ਮਾਂ, ਪਹਾੜਾਂ ਵਾਲੀਏ, ਦੋ ਲਾਲੜ੍ਹੀਆਂ ॥
ਦਰ, ਤੇਰੇ ਤੇ ਆਈਆਂ, ਕਰਮਾਂ ਵਾਲੜ੍ਹੀਆਂ ॥
ਮਾਂ, ਪਹਾੜਾਂ ਵਾਲੀਏ, ਰੁੱਖ ਟਾਹਲੀ ਦਾ ॥
ਤੈਨੂੰ, ਫ਼ਿਕਰ ਹੈ ਮੇਰੀ, ਝੋਲੀ ਖ਼ਾਲੀ ਦਾ ॥
ਮਾਂ, ਪਹਾੜਾਂ ਵਾਲੀਏ, ਰੁੱਖ ਅੰਬੀ ਦਾ ॥
ਓਥੇ, ਹੀ ਸਿਰ ਝੁੱਕਦਾ, ਜਿਥੋਂ ਮੰਗੀਦਾ ॥
ਮਾਂ, ਪਹਾੜਾਂ ਵਾਲੀਏ, ਮੈਂ ਕਹਿੰਦੀ ਆਂ ॥
ਕਰ, ਮੇਹਰਾਂ ਦੀ ਛਾਂ, ਮੈਂ ਛਾਂਵੇ ਬਹਿੰਦੀ ਆਂ ॥
ਮਾਂ, ਪਹਾੜਾਂ ਵਾਲੀਏ, ਹੱਥ ਕੰਗਣਾ ਏ ॥
ਹਰ ਇੱਕ, ਘਰ ਦਾ ਸੁੱਖ ਮੈਂ, ਤੈਥੋਂ ਮੰਗਣਾ ਏ ॥
ਮਾਂ, ਪਹਾੜਾਂ ਵਾਲੀਏ, ਗੁਣ ਗਾਵਾਂਗੀ ॥
ਆਪਣੇ, ਦਰ ਤੇ ਸੱਦ ਮੈਂ, ਤੈਨੂੰ ਚਾਹਵਾਂਗੀ ॥
ਮਾਂ, ਪਹਾੜਾਂ ਵਾਲੀਏ, ਮੈਂ ਜੋਗਣ ਆਂ ॥
ਪ੍ਰੇਮ ਤੇਰੇ ਦਾ, ਰੋਗ ਲਗਾਇਆ, ਰੋਗਣ ਆਂ ॥
ਮਾਂ, ਪਹਾੜਾਂ ਵਾਲੀਏ, ਕੋਈ ਜ਼ੋਰ ਨਹੀਂ ॥
ਤੇਰੇ ਬਾਝੋਂ, ਭਗਤਾਂ ਦਾ, ਕੋਈ ਹੋਰ ਨਹੀਂ ॥
ਮਾਂ, ਪਹਾੜਾਂ ਵਾਲੀਏ, ਮੈਂ ਕਹਿੰਦੀ ਆਂ ॥
ਇੱਕ ਵਾਰੀ, ਆ ਕੇ ਮਿਲ ਜਾ, ਉੱਡੀਕਦੀ ਰਹਿੰਦੀ ਆਂ ॥
ਦੁਨੀਆਂ ਸਾਰੀ, ਸੱਚੀ ਹੀ ਗੱਲ, ਦੱਸਦੀ ਏ ॥
ਸ਼ੇਰ ਸਵਾਰੀ, ਤੈਨੂੰ ਹੀ ਮਾਂ, ਜੱਚਦੀ ਏ ॥
ਹਰ, ਘਰ ਦੇ ਵਿੱਚ ਜੱਚਦੀ, ਤੇਰੀ ਮੂਰਤ ਮਾਂ ॥
ਹਰ, ਦਿਲ ਦੇ ਵਿੱਚ ਵੱਸਦੀ, ਤੇਰੀ ਸੂਰਤ ਮਾਂ ॥
ਆਪਣੇ, ਸਮਝੀ ਜਾਂ ਫਿਰ, ਜਾਣੀ ਕੂੜ੍ ਮਾਂਏਂ ॥
ਮਿੰਟੂ ਸ਼ੀਰਾ, ਤੇਰੇ ਦਰ ਦੀ, ਧੂੜ੍ਹ ਮਾਂਏਂ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मां पहाड़ां वालिए
मां, पहाड़ां वालिए, फुल किक्करां दे ॥
ला, चरणां दे नाल, कदी ना विच्छड़ांगे ॥
मां, पहाड़ां वालिए, दो लालड़ियां ॥
दर तेरे ते आईयां, करमां वालड़ियां ॥
मां, पहाड़ां वालिए, रुख टाहली दा ॥
तैनूं फिकर है मेरी, झोली खाली दा ॥
मां, पहाड़ां वालिए, रुख अंबी दा ॥
ओथे ही सिर झुकदा, जित्थों मंगीदां ॥
मां, पहाड़ां वालिए, मैं कहिंदी आं ॥
कर मेहरां दी छांव, मैं छांवे बहिंदी आं ॥
मां, पहाड़ां वालिए, हथ कंगना ए ॥
हर इक घर दा सुख मैं, तैथों मंगणा ए ॥
मां, पहाड़ां वालिए, गुण गावांगी ॥
आपणे दर ते सद मैं, तैनूं चाहवांगी ॥
मां, पहाड़ां वालिए, मैं जोगण आं ॥
प्रेम तेरे दा रोग लगाइया, रोगण आं ॥
मां, पहाड़ां वालिए, कोई जोर नहीं ॥
तेरे बाजों भगतां दा, कोई होर नहीं ॥
मां, पहाड़ां वालिए, मैं कहिंदी आं ॥
इक वारी आ के मिल जा, उडीकदी रहिंदी आं ॥
दुनियां सारी सच्ची ही गल्ल दस्सदी ए ॥
शेर सवारी तैनूं ही मां जच्दी ए ॥
हर घर दे विच जच्दी तेरी मूरत मां ॥
हर दिल दे विच वस्सदी तेरी सूरत मां ॥
आपणे समझी जां फिर जाणी कूड़ मांएं ॥
मिंटू शीरा तेरे दर दी धूड़ मांएं ॥
अपलोडर – अनिल राममूर्ति भोपाल