ਤੇਰਾ ਸ਼ੁਕਰ ਮਨਾਵਾਂ

ਹਰ ਵੇਲੇ ਮੈਂ ਮਾਲਕਾ ਤੇਰਾ ਸ਼ੁਕਰ ਮਨਾਵਾਂ,
ਕਿਰਪਾ ਦਾ ਮੈਂ ਦਾਤਿਆ -2, ਜਸ ਕਿਵੇਂ ਮੈਂ ਗਾਵਾਂ,
ਹਰ ਵੇਲ਼ੇ ਮੈਂ...

ਸੁਖ ਦੇਵੇ ਯਾਂ ਦੁੱਖ ਦੇਵੇ ਮੈਂ ਝੋਲੀ ਦੇ ਵਿਚ ਪਾਵਾਂ,
ਤੇਰੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਤੇਰਾ ਸ਼ੁਕਰ ਮਨਾਵਾਂ - 2,
ਭਲਾ ਹੋਵੇ ਸਰਬੰਸ ਦਾ -2, ਕਰਾਂ ਇਹੋ ਦੁਆਵਾਂ,
ਹਰ ਵੇਲੇ ਮੈਂ...

ਤੇਰੇ ਨਾਮ ਦੇ ਰੰਗ ਵਿਚ ਮੈਂ ਤਾਂ, ਜੀਵਨ ਆਪਣਾ ਰੰਗਣਾ,
ਇੱਕ ਤੈਥੋਂ ਹੀ ਮੰਗਣਾ ਦਾਤਿਆ ਹੋਰ ਕਿਤੋਂ ਨਾ ਮੰਗਣਾ - 2,
ਤੂੰ ਮਿਲਜੇ ਮਾਲਕਾ -2, ਮੈਂ ਧੰਨ ਹੋ ਜਾਵਾਂ,
ਹਰ ਵੇਲੇ ਮੈਂ...

ਸੁਭਾ ਸਵੇਰੇ ਉੱਠਦੇ ਬਹਿੰਦੇ, ਤੇਰਾ ਨਾਮ ਧਿਆਵਾਂ,
ਸਾਗਰ ਤੇਰੀ ਦਯਾ ਦੇ ਵਿੱਚ ਮੈਂ ਰੱਜ-ਰੱਜ ਡੁਬਕੀਆਂ ਲਾਵਾਂ -2,
ਰਹਿਣਾ ਮੇਰੇ ਕੋਲੋਂ ਮਾਲਕਾ -2, ਸਦਾ ਦੂਰ ਬਲਾਵਾਂ,
ਹਰ ਵੇਲੇ ਮੈਂ...

download bhajan lyrics (23 downloads)