ਭਗਤਾ ਅੰਦਰ ਜਾ ਕੇ ਦੇਖ
ਓ ਭਗਤਾ, ਅੰਦਰ ਜਾ ਕੇ ਦੇਖ.
ਅੰਦਰ ਜੋਤ ਜਗਦੀ ॥
ਓ ਜਗਦੀ, ਬਿਨ ਬੱਤੀਆਂ, ਬਿਨ ਤੇਲ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਅੰਦਰ, ਬੈਠੀ ਜਵਾਲਾ ਮਾਈ,
ਉਸਨੇ, ਆਪਣੀ ਜੋਤ ਜਗਾਈ ॥
ਓ ਫਿਰ ਕਿਓਂ, ਕਰਦਾ ਮਾਰੋ ਮਾਰ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਅੰਦਰ, ਬੈਠੀ ਵੈਸ਼ਣੋ ਮਾਈ,
ਉਸਨੇ, ਆਪਣੀ ਜੋਤ ਜਗਾਈ ॥
ਓ ਮਈਆ, ਪਿੰਡੀ ਰੂਪ ਬਣਾਇਆ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਅੰਦਰ, ਬੈਠੀ ਚਿੰਤਪੁਰਨੀ ਮਾਈ,
ਉਸਨੇ, ਆਪਣੀ ਜੋਤ ਜਗਾਈ ॥
ਓ ਮਈਆ, ਸਭ ਦੀਆਂ ਚਿੰਤਾ ਹਰਦੀ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਅੰਦਰ, ਬੈਠੀ ਨੈਣਾਂ ਮਾਈ,
ਉਸਨੇ, ਆਪਣੀ ਜੋਤ ਜਗਾਈ ॥
ਓ ਭਗਤਾ, ਨੈਣਾਂ ਵਿੱਚ ਵਸਾ ਲੈ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਅੰਦਰ, ਬੈਠੀ ਦੁਰਗਾ ਮਾਈ,
ਉਸਨੇ, ਆਪਣੀ ਜੋਤ ਜਗਾਈ ॥
ਓ ਮਈਆ, ਸਭ ਦੀਆਂ ਝੋਲੀਆਂ ਭਰਦੀ,
ਅੰਦਰ, ਜੋਤ ਜਗਦੀ ॥
ਓ ਭਗਤਾ, ਅੰਦਰ ਜਾ ਕੇ ਦੇਖ...
ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ