अंदर ज्योत जगदी / ਅੰਦਰ ਜੋਤ ਜਗਦੀ

ਅੰਦਰ ਜੋਤ ਜਗਦੀ

ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ ਜਗਦੀ ।
ਅੰਦਰ, ਪੂਰੇ ਗੁਰਾਂ ਡੇਰਾ, ਅੰਦਰ ਜੋਤ ਜਗਦੀ ।
ਅੰਦਰ, ਜੋਤ ਜਗਦੀ, ਕਿ ਨੂਰੀ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਜੇਹੜਾ ਜੋਤ ਨੂੰ ਜਗਾਵੇ, ਪਹਿਲਾਂ ਮਨ ਆਪਣਾ ਸਮਝਾਵੇ ॥
ਪਿੱਛੋਂ, ਭੇਦ ਗੁਰਾਂ ਦਾ ਪਾਵੇ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਅੰਦਰ ਜੋਤ ਦੇ ਲਿਸ਼ਕਾਰੇ, ਸੂਰਜ ਚਮਕਣ ਕੀ ਹਜ਼ਾਰੇ ॥
ਜਿਸਦਾ, ਅੰਤ ਨਾ ਪਾਰਾਵਾਰ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਨੀ ਤੂੰ ਅੰਦਰ ਪਾ ਲੈ ਝਾਤ, ਜੋਤ ਜਗਦੀ ਏਹ ਦਿਨ ਰਾਤ ॥
ਅੰਦਰ, ਬੈਠੇ ਸਤਿਗੁਰੂ ਆਪ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਤੇਰੇ ਅੰਦਰ ਮਾਲ ਖਜ਼ਾਨਾ, ਨਾ ਜਾਈਂ ਲੱਭਣ ਦੇਸ਼ ਬੇਗਾਨਾ ॥
ਅੰਦਰ, ਪਾ ਲੈ ਹੁਣ ਤੂੰ ਝਾਤ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਤੇਰੇ ਅੰਦਰ ਸਾਂਵਲੀ ਸੂਰਤ, ਤੇਰੇ ਅੰਦਰ ਮੋਹਿਨੀ ਮੂਰਤ ॥
ਸੱਚੇ, ਪ੍ਰੇਮ ਦੀ ਜ਼ਰੂਰਤ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...

ਨੀ ਤੂੰ ਪ੍ਰਭੂ ਨਾਲ ਪਾ ਲੈ ਪਿਆਰ, ਤੇਰਾ ਹੋ ਜਾਏ ਬੇੜਾ ਪਾਰ ॥
ਏਹ ਤਾਂ, ਝੂਠਾ ਹੈ ਸੰਸਾਰ, ਅੰਦਰ, ਜੋਤ ਜਗਦੀ ॥
ਅੰਦਰ, ਸਤਿਗੁਰਾਂ ਦਾ ਡੇਰਾ, ਅੰਦਰ ਜੋਤ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

अंदर ज्योत जगदी
===============
अंदर सतगुरां दा डेरा, अंदर ज्योत जगदी ।
अंदर पूरे गुरां दा डेरा, अंदर ज्योत जगदी ।
अंदर ज्योत जगदी, कि नूरी ज्योत जगदी ॥
अंदर सतगुरां दा डेरा, अंदर ज्योत...

जेहड़ा ज्योत नूं जगावे, पहले मन अपना समझावे ॥
पीछे, भेद गुरां दा पावे, अंदर ज्योत जगदी ॥
अंदर सतगुरां दा डेरा, अंदर ज्योत...

अंदर ज्योत दे लश्कारे, सूरज चमकन कई हजारे ॥
जिसदा अंत ना पारावार, अंदर ज्योत जगदी ॥
अंदर सतगुरां दा डेरा, अंदर ज्योत...

नि तूं अंदर पा ले झात, ज्योत जगे ये दिन-रात ॥
अंदर बैठे सतगुरु आप, अंदर ज्योत जगदी ॥
अंदर सतगुरां दा डेरा, अंदर ज्योत...

तेरे अंदर माल-खजाना, ना जाओ ढूंढन देश बेगाना ॥
अंदर हुन तूं पाले झात, अंदर ज्योत जगदी ॥
अंदर सतगुरां दा डेरा, अंदर ज्योत...

तेरे अंदर सांवली सूरत, तेरे अंदर मोहिनी मूर्त ॥
सच्चे प्रेम दी जरूरत, अंदर ज्योत जगदी ॥
अंदर सतगुरां दा डेरा, अंदर ज्योत...

नी तूं प्रभु नाल पाले प्यार, तेरा हो जाए बेड़ा पार ॥
ये तो झूठा है संसार, अंदर ज्योत जगदी ॥
अंदर सतगुरां दा डेरा, अंदर ज्योत...
अपलोडर- अनिलरामूर्तिभोपाल