ਮਈਆ ਸ਼ੇਰਾਂ ਵਾਲੀਏ ਆਜਾ ਸਾਡੇ ਵੇਹੜੇ
ਧੁਨ- ਕਰਨੇ ਦਰਸ਼ਨ ਤੇਰੇ
ਮਈਆ, ਸ਼ੇਰਾਂ ਵਾਲੀਏ, ਆਜਾ ਸਾਡੇ ਵੇਹੜੇ ।
ਮਈਆ, ਮੇਹਰਾਂ ਵਾਲੀਏ, ਆਜਾ ਸਾਡੇ ਵੇਹੜੇ ॥
ਵੱਸੋ, ਹਿਰਦੇ ਮੇਰੇ ।
ਗੁਣ, ਗਾਵਾਂ ਤੇਰੇ ॥
ਮਈਆ, ਸ਼ੇਰਾਂ ਵਾਲੀਏ ਮਾਂ...
ਮਈਆ, ਸ਼ੇਰਾਂ ਵਾਲੀਏ, ਆਜਾ ਸਾਡੇ...
ਹਰ ਵੇਲੇ, ਮਈਆ ਤੇਰੀ, ਰਾਹਾਂ ਨਿਹਾਰਾਂ ।
ਨਿੱਕੀ ਜੇਹੀ, ਜਿੰਦੜੀ ਤੇ, ਦੁੱਖ ਨੇ ਹਜ਼ਾਰਾਂ ॥
ਮੈਂ ਦੱਸਾਂ, ਕੇਹੜੇ ਕੇਹੜੇ ।
ਗੁਣ, ਗਾਵਾਂ ਤੇਰੇ ॥
ਮਈਆ, ਸ਼ੇਰਾਂ ਵਾਲੀਏ ਮਾਂ...
ਮਈਆ, ਸ਼ੇਰਾਂ ਵਾਲੀਏ, ਆਜਾ ਸਾਡੇ...
ਝੂਠੀ, ਤੇਰੀ ਦੁਨੀਆਂ ਤੇ, ਝੂਠੀ ਏਹਦੀ ਮਾਇਆ ।
ਜਿਸਨੂੰ ਵੀ, ਦਿਲ ਦਾ ਮੈਂ, ਮਹਿਰਮ ਬਣਾਇਆ ॥
ਕੋਈ ਆਉਂਦਾ, ਨਹੀਂਓਂ ਨੇੜੇ ।
ਤੂੰ ਆਜਾ, ਸਾਡੇ ਵੇਹੜੇ ॥
ਮਈਆ, ਸ਼ੇਰਾਂ ਵਾਲੀਏ ਮਾਂ...
ਮਈਆ, ਸ਼ੇਰਾਂ ਵਾਲੀਏ, ਆਜਾ ਸਾਡੇ...
ਤੂੰਹੀਓਂ, ਮੇਰਾ ਕਰਮ ਤੇ, ਤੂੰਹੀਓਂ ਮੇਰਾ ਨਸੀਬ ਹੈ ।
ਤੂੰਹੀਓਂ, ਮੇਰਾ ਰੱਬ ਹੈ ਤੇ, ਤੂੰਹੀਓਂ ਹੀ ਹਬੀਬ ਹੈ ॥
ਲੱਖਾਂ, ਰੂਪ ਤੇਰੇ ।
ਵੱਸੋ, ਹਿਰਦੇ ਮੇਰੇ ॥
ਮਈਆ, ਸ਼ੇਰਾਂ ਵਾਲੀਏ ਮਾਂ...
ਮਈਆ, ਸ਼ੇਰਾਂ ਵਾਲੀਏ, ਆਜਾ ਸਾਡੇ...
ਅਪਲੋਡਰ- ਅਨਿਲਰਾਮੂਰਤੀਭੋਪਾਲ