वंगा चढ़ा लो कुडियो मेरी मैया दे दरबार दिया - देसी भजन / ਬੰਗਾਂ, ਚੜ੍ਹਾ ਲਓ ਕੁੜੀਓ, ਮੇਰੀ ਮਈਆ / ਦਾਤੀ, ਦੇ ਦਰਬਾਰ ਦੀਆਂ

ਬੰਗਾਂ ਚੜ੍ਹਾ ਲੋ ਕੁੜੀਓ-ਮਈਆ

ਬੰਗਾਂ, ਚੜ੍ਹਾ ਲਓ ਕੁੜੀਓ,
ਮੇਰੀ ਮਈਆ / ਦਾਤੀ, ਦੇ ਦਰਬਾਰ ਦੀਆਂ ॥
ਮਈਆ, ਦੇ ਦਰਬਾਰ ਦੀਆਂ,
ਮੇਰੀ ਦਾਤੀ, ਦੇ ਦਰਬਾਰ ਦੀਆਂ ॥
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਗੌਰਾਂ ਨੇ ਪਾਈਆਂ ॥
ਸ਼ਿਵ ਜੀ, ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੇ ਸ਼ੰਕਰ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਰਾਧਾ ਨੇ ਪਾਈਆਂ ॥
ਸ਼ਾਮ, ਦੇ ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੇ ਸ਼ਾਮ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਸੀਤਾ ਨੇ ਪਾਈਆਂ ॥
ਰਾਮ, ਦੇ ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੇ ਰਾਮ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਲਕਸ਼ਮੀ ਨੇ ਪਾਈਆਂ ॥
ਵਿਸ਼ਨੂੰ, ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੇ ਵਿਸ਼ਨੂੰ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਰਤਨੋ ਨੇ ਪਾਈਆਂ ॥
ਪੌਣਾਹਾਰੀ, ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੇ ਬਾਬੇ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...

ਏਹ ਬੰਗਾਂ, ਸੰਗਤਾਂ ਨੇ ਪਾਈਆਂ ॥
ਮਈਆ, ਨਾਲ, ਪ੍ਰੀਤਾਂ ਪਾਈਆਂ ॥
ਓ ਲੱਗੀਆਂ, ਨੇ ਹੁਣ ਮੌਜ਼ਾ,
ਮੇਰੀ ਮਈਆ, ਦੇ ਦਰਬਾਰ ਦੀਆਂ ।
ਬੰਗਾਂ, ਚੜ੍ਹਾ ਲਓ ਕੁੜੀਓ...
ਅਪਲੋਡਰ- ਅਨਿਲਰਾਮੂਰਤੀਭੋਪਾਲ