मन पापी हुज़्ज़तां करदा
मन पापी, हुज़्ज़तां करदा, जपदा नी, कृष्ण मुरार नूं ॥
जपदा नी, कृष्ण मुरार नूं, जपदा नी, कृष्ण मुरार नूं ॥
मन पापी, हुज़्ज़तां करदा, जपदा नी कृष्ण...
कृष्ण मुरार नूं, छड्ड के मूर्ख, दर दर धक्के खावे ।
जिस गुरु ने, पैदा कीत्ता, उसनूं दिलों भुलावे ॥
ऐ नी पाप, करन तो डरदा, दस करां की, इस बदकार नूं ।
मन पापी, हुज़्ज़तां करदा, जपदा नी कृष्ण...
सत्संग कीर्तन, सुनें कदे ना, निंदेया सुनें बुराई ।
माड़ियाँ कम्मां वल, नस नस जांदा, करदा ना कदे भलाई ॥
ऐ नी पाप, करन तो डरदा, दस करां की, इस बदकार नूं ।
मन पापी, हुज़्ज़तां करदा, जपदा नी कृष्ण...
मैं आखां, उठ अमृत वेले, प्रभु दा नाम धेयाईऐ ।
ऐ मन पापी, कैहन्दा काहनूं, मिठडी़ नींद गवाईऐ ॥
सुत्ता रैहन्दा, होके भरदा, छड्डदा नी नींद प्यारी नूं ।
मन पापी, हुज़्ज़तां करदा, जपदा नी कृष्ण...
ऐ मन पापी, पाप करन नूं , दौड़ दौड़ के जावे ।
सत्संग कीर्तन, सुनन वेले, पज़्ज़ हज़ारां लावे ॥
ऐ नी पाप, करने तो डरदा, दस करां की, इस बदकार नूं ।
मन पापी, हुज़्ज़तां करदा, जपदा नी कृष्ण...
जय जय गुरुदेव नमः
अपलोडर- अनिलरामूर्तिभोपाल
ਮਨ ਪਾਪੀ ਹੁੱਜਤਾਂ ਕਰਦਾ
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ ਮੁਰਾਰ ਨੂੰ ॥
ਜੱਪਦਾ ਨੀ, ਕ੍ਰਿਸ਼ਨ ਮੁਰਾਰ ਨੂੰ, ਜੱਪਦਾ ਨੀ, ਕ੍ਰਿਸ਼ਨ ਮੁਰਾਰ ਨੂੰ ॥
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ...
ਕ੍ਰਿਸ਼ਨ ਮੁਰਾਰ ਨੂੰ, ਛੱਡ ਕੇ ਮੂਰਖ, ਦਰ ਦਰ ਧੱਕੇ ਖਾਵੇ ।
ਜਿਸ ਗੁਰੂ ਨੇ, ਪੈਦਾ ਕੀਤਾ, ਉਸਨੂੰ ਦਿਲੋਂ ਭੁਲਾਵੇ ॥
ਏਹ ਨੀ ਪਾਪ, ਕਰਨ ਤੋਂ ਡਰਦਾ, ਦੱਸ ਕਰਾਂ ਕੀ, ਇਸ ਬਦਕਾਰ ਨੂੰ ।
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ...
ਸਤਿਸੰਗ ਕੀਰਤਨ, ਸੁਣੇ ਕਦੇ ਨਾ, ਨਿੱਤ ਨਿੰਦਿਆ ਸੁਣੇ ਬੁਰਾਈ ।
ਮਾੜਿਆਂ ਕੰਮਾਂ ਵੱਲ, ਨੱਸ ਨੱਸ ਜਾਂਦਾ, ਕਰਦਾ ਨਾ ਕਦੇ ਭਲਾਈ ॥
ਏਹ ਨੀ ਪਾਪ, ਕਰਨ ਤੋਂ ਡਰਦਾ, ਦੱਸ ਕਰਾਂ ਕੀ, ਇਸ ਬਦਕਾਰ ਨੂੰ ।
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ...
ਮੈਂ ਆਖਾਂ, ਉੱਠ ਅੰਮ੍ਰਿਤ ਵੇਲੇ, ਪ੍ਰਭੂ ਦਾ ਨਾਮ ਧਿਆਈਏ ।
ਇਹ ਮਨ ਪਾਪੀ, ਕਹਿੰਦਾ ਕਾਹਨੂੰ, ਮਿੱਠੜੀ ਨੀਂਦ ਗਵਾਈਏ ॥
ਸੁੱਤਾ ਰਹਿੰਦਾ, ਹੌਕੇ ਭਰਦਾ, ਛੱਡਦਾ ਨੀ, ਨੀਂਦ ਪਿਆਰੀ ਨੂੰ ।
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ...
ਏਹ ਮਨ ਪਾਪੀ, ਪਾਪ ਕਰਨ ਨੂੰ, ਦੌੜ ਦੌੜ ਕੇ ਜਾਵੇ ।
ਸਤਿਸੰਗ ਕੀਰਤਨ, ਸੁਣਨ ਵੇਲੇ, ਪੱਜ ਹਜ਼ਾਰਾਂ ਲਾਵੇ ॥
ਏਹ ਨੀ ਪਾਪ, ਕਰਨ ਤੋਂ ਡਰਦਾ, ਦੱਸ ਕਰਾਂ ਕੀ, ਇਸ ਬਦਕਾਰ ਨੂੰ ।
ਮਨ ਪਾਪੀ, ਹੁੱਜਤਾਂ ਕਰਦਾ, ਜੱਪਦਾ ਨੀ, ਕ੍ਰਿਸ਼ਨ...
ਜੈ ਜੈ ਗੁਰੂਦੇਵ ਨਮਹ
ਅਪਲੋਡਰ- ਅਨਿਲਰਾਮੂਰਤੀਭੋਪਾਲ