नाम जपन नूं तू आया बंदेया / ਨਾਮ ਜੱਪਣ ਨੂੰ ਤੂੰ ਆਇਆ ਬੰਦਿਆ

ਨਾਮ ਜੱਪਣ ਨੂੰ ਤੂੰ ਆਇਆ ਬੰਦਿਆ

ਨਾਮ, ਜੱਪਣ ਨੂੰ ਤੂੰ, ਆਇਆ ਬੰਦਿਆ,
ਚੇਤਾ, ਭੁੱਲ ਗਿਆ, ਨਾਮ ਦਾ ॥
ਭੁੱਲ ਗਿਆ, ਨਾਮ ਦਾ ਓ,
ਭੁੱਲ ਗਿਆ, ਨਾਮ ਦਾ ॥
ਅੰਤ ਵੇਲੇ, ਆਉਣਾ ਏਹਨੇ, ਕੰਮ ਬੰਦਿਆ,
ਚੇਤਾ, ਭੁੱਲ ਗਿਆ, ਨਾਮ ਦਾ ।
ਨਾਮ, ਜੱਪਣ ਨੂੰ ਤੂੰ, ਆਇਆ...

ਧੀਆਂ ਤੇ, ਪੁੱਤਰਾਂ ਚ, ਡੁੱਬਿਆਂ, ਤੂੰ ਰਹਿੰਦਾ ਏ ।
ਰਿਸ਼ਤੇ, ਦਾਰੀਆਂ ਚ, ਫੱਸਿਆ ਤੂੰ ਰਹਿੰਦਾ ਏ ॥
ਕਿਸੇ ਵੀ ਨਾ, ਲੈਣੀ ਤੇਰੀ, ਸਾਰ ਬੰਦਿਆ,
ਚੇਤਾ, ਭੁੱਲ ਗਿਆ, ਨਾਮ ਦਾ ।
ਨਾਮ, ਜੱਪਣ ਨੂੰ ਤੂੰ, ਆਇਆ...

ਝੂਠੀ ਇਸ, ਦੁਨੀਆਂ ਦਾ, ਧਿਆਨ ਛਡਾ ਲੈ ।
ਪ੍ਰੀਤ, ਗੂੜ੍ਹੀਆਂ ਤੂੰ, ਗੁਰਾਂ ਨਾਲ ਲਾ ਲੈ ॥
ਰੱਬ ਨਾਲ, ਕੀਤਾ ਸੀ, ਕਰਾਰ ਬੰਦਿਆ,
ਚੇਤਾ, ਭੁੱਲ ਗਿਆ, ਨਾਮ ਦਾ ।
ਨਾਮ, ਜੱਪਣ ਨੂੰ ਤੂੰ, ਆਇਆ...

ਗੁਰਾਂ ਦੇ, ਦਵਾਰੇ ਉੱਤੇ, ਜਾਇਆ ਕਰ ਬੰਦਿਆ ।
ਗੁਰਾਂ, ਦੀ ਬਾਣੀ ਨੂੰ, ਗਾਇਆ ਕਰ ਬੰਦਿਆ ॥
ਸਤਿਗੁਰਾਂ, ਲੈਣੀ ਤੇਰੀ, ਸਾਰ ਬੰਦਿਆ,
ਚੇਤਾ, ਭੁੱਲ ਗਿਆ, ਨਾਮ ਦਾ ।
ਨਾਮ, ਜੱਪਣ ਨੂੰ ਤੂੰ, ਆਇਆ...

ਸਿਮਰਨ, ਕਰ ਲੈ, ਸਿਮਰਨ ਕਰ ਲੈ,
ਨਾਮ, ਜਪ ਲੈ, ਨਾਮ ਜਪ ਲੈ ॥
ਨਾਮ, ਜੱਪਣ ਨੂੰ ਤੂੰ, ਆਇਆ...
ਅਪਲੋਡਰ- ਅਨਿਲਰਾਮੂਰਤੀਭੋਪਾਲ