ਜਿੱਥੇ ਜ਼ਿਕਰ ਹੋਵੇ ਮਾਂ ਤੇਰਾ
( ਸ਼ੇਰਾਂਵਾਲੀਏ, ਮੈਂ ਮੁਰੀਦ ਤੇਰਾ,
ਤੈਨੂੰ, ਯਾਦ ਕਰਾਂ ਮੈਂ, ਸੁਬ੍ਹਾ ਸ਼ਾਮ ।
ਯਾਦਾਂ, ਤੇਰੀਆਂ ਵਿੱਚ, ਮੇਰਾ ਦਿਨ ਗੁਜ਼ਰੇ,
ਮੇਰੇ, ਸਾਹਾਂ ਵਿੱਚ, ਤੇਰਾ ਨਾਮ ॥)
ਜਿੱਥੇ, ਜ਼ਿਕਰ, ਹੋਵੇ ਮਾਂ ਤੇਰਾ,
ਓਥੇ, ਦਿਲ, ਲੱਗਦਾ ਏ ਮੇਰਾ ॥
ਕੋਈ ਤੇਰੀ, ਭੇਟ ਸੁਣਾਵੇ ॥
ਓਥੇ, ਲਾ ਕੇ, ਬਹਿ ਜਾਂ ਡੇਰਾ...
ਜਿੱਥੇ, ਜ਼ਿਕਰ, ਹੋਵੇ ਮਾਂ ਤੇਰਾ...
ਤੇਰੇ ਭਗਤਾਂ, ਦੇ ਵਿੱਚ ਬਹਿ ਕੇ,
ਖੁਸ਼ੀ, ਅਨੋਖੀ ਮਿਲਦੀ ।
ਤੇਰੀਆਂ ਗੱਲਾਂ, ਸੁਣ ਕੇ ਮਾਂ ਰੂਹ,
ਵਾਂਗ, ਫ਼ੁੱਲਾਂ ਦੇ ਖਿੱਲ੍ਹਦੀ ॥
ਨਾਮ, ਤੇਰੇ ਦਾ, ਮੇਰੀ ਮਈਆ ॥
ਮੇਰੇ ਦਿਲ ਵਿੱਚ, ਹੋਇਆ ਬਸੇਰਾ...
ਜਿੱਥੇ, ਜ਼ਿਕਰ, ਹੋਵੇ ਮਾਂ ਤੇਰਾ...
ਤੇਰੇ ਦਰਸ਼ਨ, ਦੇ ਲਈ ਤਰਸਣ,
ਮੇਰੇ, ਨੈਣ ਦੀਵਾਨੇ ।
ਤੇਰੇ ਬਿਨ ਨਾ, ਕੋਈ ਮੇਰਾ,
ਏਹ ਗੱਲ, ਤੂੰ ਹੀ ਜਾਣੇ ॥
ਜੇ ਤੂੰ, ਮੇਰੇ ਦੁੱਖ, ਸੁਣੇ ਨਾ ॥
ਹੋਰ, ਸੁਣੂੰਗਾ, ਆ ਕੇ ਕੇਹੜਾ...
ਜਿੱਥੇ, ਜ਼ਿਕਰ, ਹੋਵੇ ਮਾਂ ਤੇਰਾ...
ਜਿੰਦਗੀ ਭਰ ਲਈ, ਨੌਕਰ ਆਪਣਾ,
ਰੱਖ ਲੈ, ਮੈਨੂੰ ਦਾਤੀ ।
ਗੋਲਡੀ ਲਾਡਲਾ, ਸੇਵਾ ਤੇਰੀ,
ਕਰਦਾ, ਰਹੂ ਦਿਨ ਰਾਤੀਂ ॥
ਕੀ ਕਰਨੀ, ਦੁਨੀਆਂ ਝੂਠੀ ॥
ਤੇਰਾ ਪਿਆਰ, ਹੈ ਮਿਲਿਆ ਵਥੇਰਾ...
ਜਿੱਥੇ, ਜ਼ਿਕਰ, ਹੋਵੇ ਮਾਂ ਤੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ