ਧੁਨ: ਇੱਕ ਤਾਰਾ ਵੱਜਦਾ ਐ
ਭਗਤਾਂ ਦੇ ਮਨ ਅੰਦਰ ਮੇਰਾ ਖਾਟੂ ਵਾਲਾ ਰਹਿੰਦਾ,
ਉਹਦੇ ਦੁੱਖੜੇ ਹਰ ਲੈਂਦਾ-2, ਜਿਹੜਾ ਸ਼ਿਆਮ-ਸ਼ਿਆਮ ਹੈ ਕਹਿੰਦਾ।
1 ਅਹਿਲਾਵਤੀ ਦੇ ਲਾਲ ਨੇ, ਖਾਟੂ ਦਰਬਾਰ ਲਗਾਇਆ,
ਨੈਣ ਕਟੋਰੇ ਨੈਣਾਂ ਵਾਲੇ, ਅਦਭੁਤ ਰੂਪ ਬਣਾਇਆ।
ਕਲਯੁਗ ਦਾ ਅਵਤਾਰ ਕਹਾਵੇ, ਸਭ ਦਾ ਦਿਲ ਲੁੱਟ ਲੈਂਦਾ,
ਭਗਤਾਂ ਦੇ ਮਨ ਅੰਦਰ ਮੇਰਾ ਖਾਟੂ ਵਾਲਾ ਰਹਿੰਦਾ...
2 ਹਾਰ ਗਿਆ ਸੀ ਜਦ ਮੈਂ ਜੱਗ ਤੇ, ਕੋਈ ਨਾ ਸਾਥ ਨਿਭਾਵੇ,
ਹਾਰੇ ਦਾ ਸਹਾਰਾ ਬਣ ਕੇ, ਲੀਲੇ ਵਾਲਾ ਆਵੇ।
ਅਰਜ਼ੀ ਲਗਾਏ ਜੋ ਇਸ ਦਰ ਤੇ, ਝੋਲੀਆਂ ਭਰ-ਭਰ ਲੈਂਦਾ,
ਭਗਤਾਂ ਦੇ ਮਨ ਅੰਦਰ ਮੇਰਾ ਖਾਟੂ ਵਾਲਾ ਰਹਿੰਦਾ...
3 ਦਰ ਤੇਰੇ ਨਿਸ਼ਾਨ ਲਿਆਵੇ, ਲਾਲ ਗੁਲਾਬ ਚੜ੍ਹਾਵੇ,
ਮੋਰ ਛੜੀ ਦੀ ਠੰਡੀ ਛਾਇਆ, ਸਭ ਦੇ ਦੁੱਖ ਮਿਟਾਵੇ।
ਜੋ ਤੇਰੇ ਦਰ ਤੇ ਆ ਜਾਵੇ, ਉਹ ਕਦੇ ਨਹੀਂ ਖਾਲੀ ਰਹਿੰਦਾ,
ਭਗਤਾਂ ਦੇ ਮਨ ਅੰਦਰ ਮੇਰਾ ਖਾਟੂ ਵਾਲਾ ਰਹਿੰਦਾ...
4.ਸਾਂਵਰੇ ਦੀ ਸੂਰਤ ਤੋਂ ਬਲਿਹਾਰੀ ਮੈਂ ਜਾਵਾਂ,
ਇੰਦੂ ਦਾ ਮਨ ਹਰਦਮ ਕਹਿੰਦਾ, ਸ਼ਿਆਮ ਮਹਿਮਾ ਗਾਵਾਂ।
ਡੁਬਦੇ ਦਾ ਸਹਾਰਾ ਬਣ ਕੇ, ਬਾਬਾ ਬਾਂਹ ਫੜ ਲੈਂਦਾ,
ਭਗਤਾਂ ਦੇ ਮਨ ਅੰਦਰ ਮੇਰਾ ਖਾਟੂ ਵਾਲਾ ਰਹਿੰਦਾ...
ਲੇਖਿਕਾ : ਇੰਦੂਸਾਮਾਣਾ