मैनु सेवक बना लै दरबार दा   / ਮੈਂਨੂੰ ਸੇਵਕ ਬਣਾ ਲੈ ਦਰਬਾਰ ਦਾ

ਮੈਂਨੂੰ ਸੇਵਕ ਬਣਾ ਲੈ ਦਰਬਾਰ ਦਾ

ਮੈਨੂੰ, ਸੇਵਕ, ਬਣਾ ਲੈ, ਦਰਬਾਰ ਦਾ ।
ਓ ਤੇਰੇ, ਮੰਦਿਰਾਂ ਚ, ਰ੍ਹਵਾਂ, ਝਾੜੂ ਮਾਰਦਾ ॥
ਮੈਨੂੰ, ਸੇਵਕ, ਬਣਾ ਲੈ, ਦਰਬਾਰ...

ਓ ਮੇਰੇ, ਝਾੜੂ ਚ, ਜਿੰਨੇ ਮਾਂਏਂ, ਤੀਲ੍ਹੇ ਮਈਆ ।
ਓ ਤੇਰੇ, ਬੱਚਿਆਂ ਨੂੰ, ਓਨੇ ਸੁੱਖ, ਮਿਲੇ ਮਈਆ ॥
ਦੁੱਖ, ਭੁੱਲ ਜਾਵੇ, ਸਾਰਾ, ਘਰ ਵਾਰ ਦਾ ॥
ਓ ਤੇਰੇ, ਮੰਦਿਰਾਂ ਚ ਰ੍ਹਵਾਂ, ਝਾੜੂ ਮਾਰਦਾ ।
ਮੈਨੂੰ, ਸੇਵਕ, ਬਣਾ ਲੈ, ਦਰਬਾਰ ਦਾ...

ਓ ਸਾਰੀ, ਦੁਨੀਆਂ, ਤੋਂ ਪਰੇ ਮਾਂਏਂ, ਸੇਵਾ ਤੇਰੀ ।
ਓ ਏਹੇ, ਨੌਕਰੀ, ਕਿੰਨੀ ਸੋਹਣੀ, ਦੇਵਾ ਮੇਰੀ ॥
ਕੀ, ਕਰਨਾ ਮੈਂ, ਝੂਠੇ, ਸੰਸਾਰ ਦਾ ॥
ਓ ਤੇਰੇ, ਮੰਦਿਰਾਂ ਚ ਰ੍ਹਵਾਂ, ਝਾੜੂ ਮਾਰਦਾ ।
ਮੈਨੂੰ, ਸੇਵਕ, ਬਣਾ ਲੈ, ਦਰਬਾਰ ਦਾ...

ਸ਼ੇਰਾਂ, ਵਾਲੀ ਦੇ, ਹੱਥ ਵਿੱਚ, ਡੋਰ ਮੇਰੀ ।
ਓਹਦੇ, ਚਰਨਾਂ ਚ, ਮੁੱਕ ਜਾਵੇ, ਜਿੰਦਗੀ ਮੇਰੀ ॥
ਸਾਹੂ, ਭੁੱਖਾ ਏ ਮਾਂਏਂ, ਤੇਰੇ ਪਿਆਰ ਦਾ ॥
ਓ ਤੇਰੇ, ਮੰਦਿਰਾਂ ਚ ਰ੍ਹਵਾਂ, ਝਾੜੂ ਮਾਰਦਾ ।
ਮੈਨੂੰ, ਸੇਵਕ, ਬਣਾ ਲੈ, ਦਰਬਾਰ ਦਾ...
ਜੈ ਮਾਤਾ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ