बूहा खोल दे भोले जी इक्क वारी / ਬੁਹਾ ਖੋਲ੍ਹ ਦੇ ਮਈਆ ਜੀ ਇਕ ਵਾਰੀ

ਬੁਹਾ ਖੋਲ੍ਹ ਦੇ ਮਈਆ ਜੀ ਇਕ ਵਾਰੀ

ਬੁਹਾ, ਖੋਲ੍ਹ ਦੇ, ਭੋਲ੍ਹੇ ਜੀ, ਇਕ ਵਾਰੀ,
ਸੰਗਤਾਂ, ਦਵਾਰੇ ਖੜੀਆਂ ॥
ਹੋਵੇ ਮੇਹਰ, ਸਾਡੇ ਤੇ, ਇਕ ਵਾਰੀ,
ਸੰਗਤਾਂ, ਦਵਾਰੇ ਖੜੀਆਂ ॥
ਬੁਹਾ, ਖੋਲ੍ਹ ਦੇ, ਮਈਆ ਜੀ, ਇਕ ਵਾਰੀ...

ਖੁਸ਼ੀਆਂ ਚ, ਝੂਹਮਦਾ, ਦਵਾਰੇ ਤੇਰੇ, ਆਵਾਂ ਮੈਂ ।
ਗੁਣ ਤੇਰੇ, ਗਾਵਾਂ ਨਾਲੇ, ਭੰਗੜੇ ਵੀ, ਪਾਵਾਂ ਮੈਂ ॥
ਓ ਪਾਵਾਂ, ਭੰਗੜੇ ਤੇ, ਜਾਵਾਂ ਬਲਿਹਾਰੀ,
ਸੰਗਤਾਂ, ਦਵਾਰੇ ਖੜੀਆਂ ।
ਬੁਹਾ, ਖੋਲ੍ਹ ਦੇ, ਮਈਆ ਜੀ, ਇਕ ਵਾਰੀ...

ਸੁਣਿਆਂ ਏ, ਭੋਲ਼ਾ ਮੇਰਾ, ਸਭ ਨੂੰ, ਬੁਲਾਂਦਾ ਏ ।
ਕੋਲ, ਬਿਠਾ ਕੇ ਸਾਨੂੰ, ਗਲ਼ ਨਾਲ. ਲਾਂਦਾ ਏ ॥
ਓ ਲਾ ਲਓ, ਚਰਣੀ ਤੇ, ਜਾਵਾਂ ਬਲਿਹਾਰੀ,
ਸੰਗਤਾਂ, ਦਵਾਰੇ ਖੜੀਆਂ ।
ਬੁਹਾ, ਖੋਲ੍ਹ ਦੇ, ਮਈਆ ਜੀ, ਇਕ ਵਾਰੀ...

ਭੋਲ੍ਹੇ ਤੇਰੇ, ਦਵਾਰ ਮਿਲੇ, ਸਭ ਨੂੰ, ਸਹਾਰਾ ਹੈ ।
ਡੁੱਬਦੀਆਂ, ਬੇੜੀਆਂ ਨੂੰ, ਮਿਲਦਾ, ਕਿਨਾਰਾ ਹੈ ॥
ਓ ਪਿਆਰੀ, ਲੱਗੇ ਭੋਲ੍ਹੇ, ਨੰਦੀ ਦੀ ਸਵਾਰੀ,
ਸੰਗਤਾਂ, ਦਵਾਰੇ ਖੜੀਆਂ ।
ਬੁਹਾ, ਖੋਲ੍ਹ ਦੇ, ਮਈਆ ਜੀ, ਇਕ ਵਾਰੀ...

ਆਪਣੇ ਤੂੰ, ਰੂਪ ਦਾ, ਨਜ਼ਾਰਾ, ਦਿਖਾ ਦੇ ।
ਹਰਦਾ ਤੂੰ, ਦੁੱਖ ਕਿਵੇਂ, ਸਾਨੂੰ, ਸਮਝਾ ਦੇ ॥
ਓ ਵੇਖਾਂ, ਭੋਲ੍ਹੇ ਤੇਰੀ, ਲੀਲ੍ਹਾ ਮੈਂ ਨਿਆਰੀ,
ਸੰਗਤਾਂ, ਦਵਾਰੇ ਖੜੀਆਂ ।
ਬੁਹਾ, ਖੋਲ੍ਹ ਦੇ, ਮਈਆ ਜੀ, ਇਕ ਵਾਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी