भोलेया वे ज़रा डमरू बजा दे / ਭੋਲਿਆ ਵੇ ਜ਼ਰਾ ਡੰਮਰੂ ਵਜਾ ਦੇ

ਭੋਲਿਆ ਵੇ ਜ਼ਰਾ ਡੰਮਰੂ ਵਜਾ ਦੇ

ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ
ਓ ਸ਼ੰਕਰਾ ਵੇ, ਜ਼ਰਾ, ਡੰਮਰੂ ਵਜਾ ਦੇ
ਓ ਡੰਮਰੂ, ਵਜਾ ਦੇ ਜ਼ਰਾ, ਡੰਮਰੂ ਵਜਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਰਾਮ ਜੀ ਨੱਚਦੇ ॥
ਓ ਰਾਮ ਜੀ, ਨੱਚਦੇ ਤੇ, ਲਛਮਣ ਜੀ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਜ਼ਰਾ, ਸੀਤਾ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਬ੍ਰਹਮਾ ਜੀ ਨੱਚਦੇ ॥
ਓ ਬ੍ਰਹਮਾ ਜੀ, ਨੱਚਦੇ ਤੇ, ਵਿਸ਼ਨੂੰ ਜੀ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਜ਼ਰਾ, ਲਕਸ਼ਮੀ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਸ਼ਾਮ ਜੀ ਨੱਚਦੇ ॥
ਓ ਸ਼ਾਮ ਜੀ, ਨੱਚਦੇ ਤੇ, ਦਾਊ ਜੀ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਜ਼ਰਾ, ਰਾਧਾ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਨੰਦੀ ਜੀ ਨੱਚਦੇ ॥
ਓ ਨੰਦੀ ਜੀ, ਨੱਚਦੇ ਤੇ, ਭੂਤ ਪ੍ਰੇਤ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਜ਼ਰਾ, ਗੌਰਾਂ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਗਣਪਤੀ ਜੀ ਨੱਚਦੇ ॥
ਓ ਗਣਪਤੀ ਜੀ, ਨੱਚਦੇ ਤੇ, ਸ਼ੁਭ ਲਾਭ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਰਿੱਧੀ ਸਿੱਧੀ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...

ਓ ਡੰਮਰੂ ਦੀ, ਧੁਨ ਤੇ, ਗੁਰੂ ਜੀ ਨੱਚਦੇ ॥
ਓ ਗੁਰੂ ਜੀ, ਨੱਚਦੇ ਤੇ, ਭਗਤ ਜਨ ਨੱਚਦੇ ॥
ਓ ਭੋਲਿਆ / ਸ਼ੰਕਰਾ ਵੇ, ਜ਼ਰਾ, ਸੰਗਤਾਂ ਨੂੰ ਨਚਾ ਦੇ ॥
ਓ ਭੋਲਿਆ ਵੇ, ਜ਼ਰਾ, ਡੰਮਰੂ ਵਜਾ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी