क्यों वगदे मेरे अथरू माँ / ਕਿਓਂ ਵੱਗਦੇ ਮੇਰੇ ਅੱਥਰੂ ਮਾਂ

ਕਿਓਂ ਵੱਗਦੇ ਮੇਰੇ ਅੱਥਰੂ ਮਾਂ

ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ, ਆਉਂਦੇ ਨੇ ॥
ਏਹ, ਆਪਣੇ ਦਿਲ ਦਾ, ਦਰਦ ਤੈਨੂੰ ਮਾਂ, ਸੁਣਾਉਣਾ ਚਾਹੁੰਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...

ਮੇਰੀ ਜਿੰਦ, ਨਿਮਾਣੀ ਉੱਤੇ ਮਾਂ, ਪੈ ਗਿਆ ਦੁੱਖੜਾ ਭਾਰਾ ।
ਹੱਥਾਂ ਨੂੰ ਮੈਂ, ਅੱਡ ਅੱਡ ਕੇ ਮਾਂ, ਤੈਨੂੰ ਵਾਜ਼ਾਂ ਮਾਰਾਂ ॥
ਜੋ, ਮੇਰੇ ਸੀ ਮਾਂ, ਆਪਣੇ ਓਹ ਹੁਣ, ਨਜ਼ਰ ਚੁਰਾਉਂਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...

ਕੋਲ ਮੇਰੇ ਮਾਂ, ਬੈਠ ਜ਼ਰਾ ਤੂੰ, ਤੈਨੂੰ ਦਿਲ ਦੀ, ਖੋਲ੍ਹ ਸੁਣਾਵਾਂ ।
ਜੋ ਲੁੱਕਿਆ, ਅੰਦਰ ਮੇਰੇ ਮਾਂ, ਇੱਕ ਇੱਕ, ਦਰਦ ਦਿਖਾਵਾਂ ॥
ਤੇਰੇ, ਹੁੰਦਿਆਂ ਵੀ ਕਿਓਂ, ਦੁੱਖੜੇ ਮਾਂ ਮੈਨੂੰ, ਐਨਾ ਸਤਾਉਂਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...

ਹੱਥੀਂ ਦੇ ਕੇ, ਖੋਹਣ ਦਾ ਮਾਂ, ਕਿਓਂ ਦਸਤੂਰ ਬਣਾਇਆ ।
ਐਨਾ ਹੀ ਜੇ, ਰੁਆਉਣਾ ਸੀ ਫਿਰ, ਕਿਓਂ ਹੱਸਣਾ ਸਿਖਾਇਆ ॥
ਮੇਰੇ, ਹਿੱਸੇ ਚ ਮਾਂ, ਕਿਓਂ ਤੇਰੇ, ਲਾਰੇ ਆਉਂਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...

ਦੁਨੀਆਂ ਤਾਂ ਮਾਂ, ਛੱਡ ਗਈ ਮੈਨੂੰ, ਤੂੰ ਵੀ ਨਾ, ਛੱਡ ਜਾਵੀਂ ।
ਆਪਣਿਆਂ ਠੋਕਰ, ਮਾਰੀ ਮੈਨੂੰ, ਤੂੰ ਵੀ ਨਾ ਠੁਕਰਾਵੀਂ ॥
ਏਹੇ, ਨੈਣ ਤੇਰੇ, ਬੱਚੜੇ ਦੇ ਤੈਨੂੰ, ਦੇਖਣਾ ਚਾਹੁੰਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...

ਏਹ ਦੁਨੀਆਂ, ਬੜੀ ਝੂਠੀ ਏ ਮਾਂ, ਆਪਣਾ ਬਣਾ ਕੇ, ਲੁੱਟ ਲੈਂਦੀ ।
ਪਹਿਲਾਂ ਰੱਜ ਕੇ, ਹਸਾਉਂਦੀ ਏ ਫਿਰ, ਕਰਕੇ ਬੇਗਾਨਾ, ਸੁੱਟ ਦੇਂਦੀ ॥
ਮੈ, ਇਕੱਲੀ ਮਾਈਏ, ਰਹਿ ਗਈ ਆਂ ਹੁਣ, ਤੇਰੇ ਚੇਤੇ ਆਉਂਦੇ ਨੇ ॥
ਕਿਓਂ ਵੱਗਦੇ, ਮੇਰੇ ਅੱਥਰੂ ਮਾਂ, ਤੈਨੂੰ ਨਜ਼ਰ ਨਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

क्यों वगदे, मेरे अँथरू माँ, तैनूं नज़र ना, आउंदे ने ॥
एह, अपने दिल दा, दर्द तैनूं माँ, सुनाउणा चाहुंदे ने ॥
क्यों वगदे, मेरे अँथरू माँ, तैनूं नज़र ना...

मेरी जिंद, निमाणी उत्ते माँ, पै गया दुखड़ा भारा ।
हत्थां नूं मैं, अड्ड अड्ड के माँ, तैनूं वाज़ां मारां ॥
जो, मेरे सी माँ, अपने ओह हुण, नज़र चुराउंदे ने ॥
क्यों वगदे, मेरे अँथरू माँ, तैनूं नज़र ना...

कोल मेरे माँ, बैठ ज़रा तूं, तैनूं दिल दी, खोल्ह सुनावां ।
जो लुक्किया, अंदर मेरे माँ, इक इक, दर्द दिखावां ॥
तेरे, हुंदियां वी क्यों, दुखड़े माँ मैनूं, ऐना सताउंदे ने ॥
क्यों वगदे, मेरे अँथरू माँ, तैनूं नज़र ना...

हत्थीं दे के, खोहण दा माँ, क्यों दस्तूर बनाया ।
ऐना ही जे, रुआउणा सी फिर, क्यों हस्सणा सिखाया ॥
मेरे, हिस्से च माँ, क्यों तेरे, लारे आउंदे ने ॥
क्यों वगदे, मेरे अँथरू माँ, तैनूं नज़र ना...

दुनियां तां माँ, छड्ड गई मैनूं, तूं वी ना, छड्ड जावीं ।
आपणियां ठोकर, मारी मैनूं, तूं वी ना ठुकरावीं ॥
एहे, नैण तेरे, बच्चड़े दे तैनूं, देखणा चाहुंदे ने ॥
क्यों वगदे, मेरे अँथरू माँ, तैनूं नज़र ना...

एह दुनियां, बड़ी झूठी ए माँ, आपणा बणा के, लुट लैंदी ।
पहिलां रज्ज के, हसाउंदी ए फिर, करके बेगाना, सुट्ट देंदी ॥
मैं, इकल्ल्ली माइए, रहि गई आं हुण, तेरे चेते आउंदे ने ॥
क्यों वगदे, मेरे अँथरू माँ, तैनूं नज़र ना...

अपलोडर — अनिलरामूर्ति, भोपाल