माँ तैनूं मिलने लाई
माँ तैनूं मिलने लाई दूरों चल आया हाँ,
निकी-निकी कंजकां लाई चूड़ियां लै आया हाँ।
नाले तिन पिंडियां दा शिंगार
शेरां वाली नूं चढ़ाउन लाई,
लाल चुन्नी वी मैं लै के आया,
नाल शेरां वाली नूं चढ़ाउन लाई।
हर शै लै आया जो वी माँ नूं पसंद ऐ,
माँ दी पसंद विच मेरी वी पसंद ऐ।
माँ तों बगैर मेरा जी नहीं लगदा,
माँ दे दीदार च आनंद ही आनंद ऐ।
माँ नूं देख होवे हाल खुशहाल,
माँ नूं देख होवे हाल खुशहाल।
आया मैं वी सुख पाउन लाई,
लाल चुन्नी वी मैं लै के आया,
नाल जोता वाली नूं चढ़ाउन लाई।
बागां विचों तोड़ फूल हार लै आया हाँ,
हार विच माए गुंद प्यार लै आया हाँ।
बोलदा जयकारे आया मइया तेरे नाम दे,
दातिए मैं इन्ना सत्कार लै आया हाँ।
तेरा मिश्री तों मिठ्ठा मइया नाँ,
मैं आया जग्ग नूं सुनाउन लाई।
लाल चुन्नी वी मैं लै के आया,
नाल मेहरांवाली नूं चढ़ाउन लाई।
अखियां च अथरूर ते बुल्लां ते कहाणियां,
माए तैनूं दिल दियां गल्लां मैं सुनाउनियां।
मल्लां दुआरां ते तेरा आ के शेरां वालिए,
तेरे नाम दियां भेंटां कमल ने गाउनियां।
मैनूं भोली माँ ने देना है दीदार,
मैनूं भोली माँ ने देना है दीदार।
आउणा रोंदे नूं हसाउन लाई,
लाल चुन्नी वी मैं लै के आया,
नाल शेरां वाली नूं चढ़ाउन लाई।
ਮਾ ਤੇਨੂੰ ਮਿਲਣੇ ਲਈ ਦੂਰੋ ਚੱਲ ਆਇਆ ਹਾਂ
ਨਿੱਕੀ ਨਿੱਕੀ ਕੰਜਕਾ ਲਈ ਚੂੜਿਆ ਲੈ ਆਇਆ ਹਾ
ਨਾਲੇ ਤਿੰਨ ਪਿੰਡਿਆ ਦਾ ਸ਼ਿੰਗਾਰ ਸ਼ੇਰਵਾਲੀ ਨੂੰ ਚੜਾਉਣ ਲਈ
ਲਾਲ ਚੁੰਨੀ ਵੀ ਮੈਂ ਲੈ ਕੇ ਆਇਆ ਨਾਲ ਸ਼ੇਰਾਂਵਾਲੀ ਨੂੰ ਚੜਾਉਣ ਲਈ
ਹਰ ਸ਼ੈ ਲਿਆਇਆ ਜੋ ਵੀ ਮਾਂ ਨੂੰ ਪਸੰਦ ਏ
ਮਾਂ ਦੀ ਪਸੰਦ ਵਿੱਚ ਮੇਰੀ ਵੀ ਪਸੰਦ ਏ
ਮਾਂ ਤੋਂ ਬਗੈਰ ਮੇਰਾ ਜੀ ਨਹੀਓ ਲੱਗਦਾ
ਮਾਂ ਦੇ ਦੀਦਾਰ ਚ ਆਨੰਦ ਹੀ ਆਨੰਦ ਏ
ਮਾਂ ਨੂੰ ਦੇਖ ਹੋਵੇ ਹਾਲ ਖੁਸ਼ਹਾਲ ,ਮਾਂ ਨੂੰ ਦੇਖ ਹੋਵੇ ਹਾਲ ਖੁਸ਼ਹਾਲ
ਆਇਆ ਮੈਂ ਵੀ ਸੁੱਖ ਪਾਉਣ ਲਈ
ਲਾਲ ਚੁੰਨੀ ਵੀ ਮੈਂ ਲੈ ਕੇ ਆਇਆ ਨਾਲ ਜੋਤਾ ਵਾਲੀ ਨੂੰ ਚੜਾਉਣ ਲਈ
ਬਾਗਾਂ ਵਿੱਚੋਂ ਤੋੜ ਫੁੱਲ ਹਾਰ ਲਿਆਇਆ ਹਾਂ
ਹਾਰ ਵਿੱਚ ਮਾਏ ਗੁੰਦ ਪਿਆਰ ਲਿਆਇਆ
ਬੋਲਦਾ ਜੈਕਾਰੇ ਆਇਆ ਮਈਆ ਤੇਰੇ ਨਾਮ ਦੇ
ਦਾਤੀਏ ਮੈਂ ਇਨਾ ਸਤਿਕਾਰ ਲਿਆਇਆ ਹਾਂ
ਤੇਰਾ ਮਿਸ਼ਰੀ ਤੋਂ ਮਿੱਠਾ ਮਈਆ ਨਾਂ ,
ਮੈਂ ਆਇਆ ਜੱਗ ਨੂੰ ਸੁਣਾਉਣ ਲਈ
ਲਾਲ ਚੁੰਨੀ ਵੀ ਮੈਂ ਲੈ ਕੇ ਆਇਆ ਨਾਲ ਮਹਿਰਾਂਵਾਲੀ ਨੂੰ ਚੜਾਉਣ ਲਈ
ਅੱਖੀਆਂ ਚ ਅੱਥਰੂ ਤੇ ਬੁੱਲਾਂ ਤੇ ਕਹਾਣੀਆਂ
ਮਾਏ ਤੈਨੂੰ ਦਿਲ ਦੀਆਂ ਗੱਲਾਂ ਮੈਂ ਸੁਣਾਉਣੀਆਂ
ਮੱਲਿਆ ਦੁਆਰਾ ਤੇਰਾ ਆ ਕੇ ਸ਼ੇਰਾਂ ਵਾਲੀਏ
ਤੇਰੇ ਨਾਮ ਦੀਆਂ ਭੇਟਾਂ ‘ਕਮਲ’ ਨੇ ਗਾਉਣੀਆਂ
ਮੈਨੂੰ ਭੋਲੀ ਮਾ ਨੇ ਦੇਣਾ ਹੈ ਦੀਦਾਰ ,ਮੈਨੂੰ ਭੋਲੀ ਮਾ ਨੇ ਦੇਣਾ ਹੈ ਦੀਦਾਰ
ਆਉਣਾ ਰੋਂਦੇ ਨੂੰ ਹਸਾਉਣ ਲਈ
ਲਾਲ ਚੁੰਨੀ ਵੀ ਮੈਂ ਲੈ ਕੇ ਆਇਆ ਨਾਲ ਸ਼ੇਰਾਂਵਾਲੀ ਨੂੰ ਚੜਾਉਣ ਲਈ..