तेरे हथ डोर साडी सांवरे

तेरे हथ डोर साडी साँवरे,
नचाई जा नचाई जा नचाई जा ॥
दाता असीं कमजोर, साडी तेरे हथ डोर ॥
जिंदगी दे खेड तूँ, खेडाई जा  
तेरे हथ डोर साडी सांवरे............

सच्चा दरबार दाता, सच्ची सरकार ऐ,
दुनियां तो वख्खरा, तेरा परिवार ऐ ॥
साडा तेरे उत्ते ज़ोर, तेरा साडे उत्ते ज़ोर ॥,
बच्चियां ते हुक्म, चलाई जा,
तेरे हथ डोर साडी सांवरे........

हार के ज़माने तो जो, दर तेरे आ गया,
बिन मंगियाँ ही, मुरादां दाता पा गया ॥
तेरे भरे भण्डार, तूँ है देव दिलदार ॥
खुशियाँ तूँ जग्ग ते, लुटाई जा
तेरे हथ डोर साडी सांवरे......

शाम तेरे नाम विच, ऐसी करामात ऐ,
जप लओ तां कट जांदी, दुखां वाली रात ऐ ॥
ऐह है साडा विश्वास, सानूं  तेरे उत्ते आस ॥
नाम वाला रस तूँ, चखाई जा,
तेरे हथ डोर साडी सांवरे.....

सेवा दे के अपनी तूँ, दित्ता सानूं मान ऐ,
शाम तेरे नाम नाल, साडी पहचान ऐ ॥
रोमी कहंदा हथ जोड़, सानूं तेरी बड़ी लोड ॥,
साडा सेवका च नाम, लिखाई जा
तेरे हथ डोर साडी सांवरे...........


ਤੇਰੇ ਹੱਥ ਡੋਰ ਸਾਡੀ ਸਾਂਵਰੇ, ਨੱਚਾਈ ਜਾ ਨੱਚਾਈ ਜਾ ਨੱਚਾਈ ਜਾ,
ਦਾਤਾ ਅਸੀਂ ਕਮਜ਼ੋਰ, ਸਾਡੀ ਤੇਰੇ ਹੱਥ ਡੋਰ
ਦਾਤਾ ਅਸੀਂ ਕਮਜ਼ੋਰ, ਸਾਡਾ ਚਲਦਾ ਨੀ ਜ਼ੋਰ,
ਜਿੰਦਗੀ ਦੇ ਖੇਡ ਤੂੰ ਖੇਡਾਈ ਜਾ
ਤੇਰੇ ਹੱਥ ਡੋਰ ਸਾਡੀ ਸਾਂਵਰੇ.......

ਸੱਚਾ ਦਰਬਾਰ ਦਾਤਾ, ਸੱਚੀ ਸਰਕਾਰ ਏ,
ਦੁਨੀਆਂ ਤੋਂ ਵੱਖਰਾ, ਤੇਰਾ ਪਰਿਵਾਰ ਏ,
ਸਾਡਾ ਤੇਰੇ ਉੱਤੇ ਜ਼ੋਰ, ਤੇਰਾ ਸਾਡੇ ਉੱਤੇ ਜ਼ੋਰ,,
ਬੱਚਿਆਂ ਤੇ ਹੁਕਮ, ਚਲਾਈ ਜਾ
ਤੇਰੇ ਹੱਥ ਡੋਰ ਸਾਡੀ ਸਾਂਵਰੇ,,,,,,,,,,,,,,,,

ਹਾਰ ਕੇ ਜ਼ਮਾਨੇ ਤੋਂ ਜੋ, ਦਰ ਤੇਰੇ ਆ ਗਿਆ,
ਬਿਨ ਮੰਗਿਆਂ ਹੀ, ਮੁਰਾਦਾਂ ਦਾਤਾ ਪਾ ਗਿਆ ॥
ਤੇਰੇ ਭਰੇ ਭੰਡਾਰ, ਤੂੰ ਹੈ ਦੇਵ ਦਿਲਦਾਰ ॥,
ਖੁਸ਼ੀਆਂ ਤੂੰ ਜੱਗ ਤੇ, ਲੁੱਟਾਈ ਜਾ
ਤੇਰੇ ਹੱਥ ਡੋਰ ਸਾਡੀ ਸਾਂਵਰੇ,,,,,,,,,,,,,,,,

ਸ਼ਾਮ ਤੇਰੇ ਨਾਮ ਵਿਚ, ਐਸੀ ਕਰਾਮਾਤ ਏ,
ਜੱਪ ਲਓ ਤਾਂ ਕੱਟ ਜਾਂਦੀ, ਦੁਖਾਂ ਵਾਲੀ ਰਾਤ ਏ ॥
ਇਹ ਹੈ ਸਾਡਾ ਵਿਸ਼ਵਾਸ, ਸਾਨੂੰ ਤੇਰੇ ਉੱਤੇ ਆਸ ॥,
ਨਾਮ ਵਾਲਾ ਰਸ ਤੂੰ, ਚਖਾਈ ਜਾ
ਤੇਰੇ ਹੱਥ ਡੋਰ ਸਾਡੀ ਸਾਂਵਰੇ,,,,,,,,,,,,,,,,

ਸੇਵਾ ਦੇ ਕੇ ਆਪਣੀ ਤੂੰ, ਦਿੱਤਾ ਸਾਨੂੰ ਮਾਨ ਏ,
ਸ਼ਾਮ ਤੇਰੇ ਨਾਮ ਨਾਲ, ਸਾਡੀ ਪਹਿਚਾਣ ਏ ॥
ਰੋਮੀ ਕਹਿੰਦਾ ਹੱਥ ਜੋੜ, ਸਾਨੂੰ ਤੇਰੀ ਬੜੀ ਲੋੜ ॥,
ਸਾਡਾ ਸੇਵਕਾਂ ਚ ਨਾਮ, ਲਿਖਾਈ ਜਾ
ਤੇਰੇ ਹੱਥ ਡੋਰ ਸਾਡੀ ਸਾਂਵਰੇ,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (1136 downloads)