मेहर करो माँ मेहर करो,
हूँ न दाती देर करो,
अपने चरना दे संग लाओ,
माँ बचियाँ ते कर्म कमाओ,
एहनी रहमत फेर करो,
मेहर करो माँ.......
नाम लगन विच रंग हो जाइये,
प्यार तेरे तो रज रज पाइए,
एहिओ मंगन लाल दीवाने,
चरना वाले प्रेम खजाने,
सादे घर वि ढेर करो,
मेहर करो माँ.......
कल दुनिया ते नजर करो माँ
झोली खुशियाँ नाल भरो माँ,
माँ सबना नु बख्सो दाता,
कतियाँ जावन कालियां राता,
सुखी भरी सवेरे करो,
मेहर करो माँ.......
लाइयाँ आसा नु फल पाओ,
सरजीवन कहे दर्श दिखाओ,
पा जाइयो मियाँ जी तेरा,
लाल फ़िरोज़ कहे माँ तेरा,
रोशन चार चुफेरे करो,
मेहर करो माँ.......
ਮੇਹਰ ਕਰੋ ਮਾਂ, ਮੇਹਰ ਕਰੋ,
ਹੁਣ ਨਾ ਦਾਤੀ, ਦੇਰ ਕਰੋ ll
ਆਪਣੇ ਚਰਨਾਂ, ਦੇ ਸੰਗ ਲਾਓ,
ਮਾਂ ਬੱਚਿਆਂ ਤੇ, ਕਰਮ ਕਮਾਓ ll,
ਐਨੀ ਰਹਿਮਤ ਫੇਰ ਕਰੋ,
ਮੇਹਰ ਕਰੋ ਮਾਂ,,,,,,,,,,,,,,
ਨਾਮ ਲਗਨ ਵਿੱਚ, ਰੰਗ ਹੋ ਜਾਈਏ,
ਪਿਆਰ ਤੇਰੇ ਤੋਂ, ਰੱਜ ਰੱਜ ਪਾਈਏ ll
ਇਹੀਓ ਮੰਗਣ, ਲਾਲ ਦੀਵਾਨੇ,
ਚਰਨਾਂ ਵਾਲੇ, ਪ੍ਰੇਮ ਖਜ਼ਾਨੇ ll,
ਸਾਡੇ ਘਰ ਵੀ ਢੇਰ ਕਰੋ,
ਮੇਹਰ ਕਰੋ ਮਾਂ,,,,,,,,,,,,,,
ਕੁੱਲ ਦੁਨੀਆਂ ਤੇ, ਨਜ਼ਰ ਕਰੋ ਮਾਂ,
ਝੋਲੀ ਖੁਸ਼ੀਆਂ, ਨਾਲ ਭਰੋ ਮਾਂ ll
ਮਾਂ ਸਭਨਾਂ ਨੂੰ, ਬਖਸ਼ੋ ਦਾਤਾਂ
ਕੱਟੀਆਂ ਜਾਵਣ, ਕਾਲੀਆਂ ਰਾਤਾਂ ll,
ਸੁੱਖਾਂ ਭਰੀ ਸਵੇਰ ਕਰੋ
ਮੇਹਰ ਕਰੋ ਮਾਂ,,,,,,,,,,,,,,
ਲਾਈਆਂ ਆਸਾਂ, ਨੂੰ ਫੱਲ ਪਾਓ,
ਸਰਜੀਵਨ ਕਹੇ, ਦਰਸ਼ ਦਿਖਾਓ ll
ਪਾ ਜਾਇਓ, ਮਈਆ ਜੀ ਤੇਰਾ,
ਲਾਲ ਫ਼ਿਰੋਜ਼, ਕਹੇ ਮਾਂ ਤੇਰਾ ll,
ਰੋਸ਼ਨ ਚਾਰ ਚੁਫੇਰ ਕਰੋ
ਮੇਹਰ ਕਰੋ ਮਾਂ,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ