मै किह्नु किह्नु दस्सा गोपाल दिया गलां

मै किह्नु किह्नु  दस्सा गोपाल दिया गलां,
गोपाल दिया गला नन्द लाल दिया गला,
मै किह्नु किह्नु  दस्सा गोपाल दिया गलां,

दुनियां ऐ ठुकरादीं जिसनू उसनू गले लगांदा,
डुबदे बेड़े भगतां दे बन्ने आप लगांदा,
बन जांदा जो मोहन दा ऐ लगिया तोड़ निभादां,
मै किह्नु किह्नु दस्सा गोपाल दिया गलां,

यारी इक सुदामा लाई यारी खूब निभाई,
दो  मुठ्ठी चावल दे बदले दे दिती ठुकराई,
यार ने यारी  किवे निभाई ऐ तद बीर बताई,
मै किह्नु किह्नु  दस्सा गोपाल दिया गलां,

धन्ने इस नु यार बनाया उसदे हल चलाये,
मोहन उसदे खेंता दे विच जाके पानी लावे,
प्रेम दा भूखा ऐ ग्वाला मक्की दी रोटी दा,
मै किह्नु किह्नु दस्सा गोपाल दिया गलां,

राज धराना छडके मीरा लई फकीरी लोई,
गिरधर  मेरा सच्चा प्रीतम उसदी ही मै होई,
हर पल ओहदा होया सहाई आंच ना आई कोई,
मै किह्नु किह्नु  दस्सा गोपाल दिया गलां,

बार बार तेनू समझावां मल ले द्धारा ऐहदा,
आके दर ते अलख जगा लै फड लै पल्ला ऐहदा,
नजर करेगा रहमत दी  कटे चौरासी वाला फेरा ,
मै किह्नु किह्नु  दस्सा गोपाल दिया गलां,

ਮੈਂ ਕਿਹਨੂੰ ਕਿਹਨੂੰ ਦੱਸਾਂ, ਗੋਪਾਲ ਦੀਆ ਗੱਲਾਂ X2
ਮੈਂ ਕਿਹਨੂੰ ਕਿਹਨੂੰ ਦੱਸਾਂ, ਨੰਦ ਲਾਲ ਦੀਆ ਗੱਲਾਂ X2

ਦੁਨੀਆਂ ਇਹ ਠੁਕਰਾਂਦੀ ਜਿਸ ਨੂੰ, ਓਸ ਨੂੰ ਗਲੇ ਲਗਾਂਦਾ
ਡੁੱਬਦੇ ਬੇੜੇ ਭਗਤਾਂ ਦੇ , ਬੰਨ੍ਹੇ ਆਪ ਲਗਾਂਦਾ
ਬਣ ਜਾਂਦਾ ਮੋਹਨ ਦਾ ਜੋ, ਏਹ ਲੱਗੀਆਂ ਤੋੜ ਨਿਭਾਂਦਾ
ਮੈਂ ਕਿਹਨੂੰ ਕਿਹਨੂੰ ਦੱਸਾਂ,,,,,,,,,,,,,,,,,,,,,,,,,,,

ਯਾਰੀ ਇੱਕ ਸੁਦਾਮਾ ਲਾਈ, ਯਾਰੀ ਖੂਬ ਨਿਭਾਈ
ਦੋ ਮੁੱਠੀ ਚਾਵਲ ਦੇ ਬਦਲੇ, ਦੇ ਦਿੱਤੀ ਠਕੁਰਾਈ
ਯਾਰ ਨੇ ਯਾਰੀ ਕਿਵੇਂ ਨਿਭਾਈ, ਏਹ ਤਦਬੀਰ ਬਤਾਈ
ਮੈਂ ਕਿਹਨੂੰ ਕਿਹਨੂੰ ਦੱਸਾਂ,,,,,,,,,,,,,,,,,,,,,,,,,,,

ਧੰਨੇ ਇਸ ਨੂੰ ਯਾਰ ਬਣਾਇਆ, ਉਸਦੇ ਹੱਲ ਚਲਾਏ
ਮੋਹਨ ਉਸਦੇ ਖੇਤਾਂ ਦੇ ਵਿਚ, ਜਾ ਕੇ ਪਾਣੀ ਲਾਏ
ਪ੍ਰੇਮ ਦਾ ਭੁੱਖਾ ਏਹ ਗਵਾਲਾ, ਮੱਕੀ ਦੀ ਰੋਟੀ ਦਾ
ਮੈਂ ਕਿਹਨੂੰ ਕਿਹਨੂੰ ਦੱਸਾਂ,,,,,,,,,,,,,,,,,,,,,,,,,,,

ਰਾਜ ਘਰਾਣਾ ਛੱਡਕੇ ਮੀਰਾਂ, ਲਈ ਫ਼ਕੀਰੀ ਲੋਈ
ਗਿਰਧਰ ਮੇਰਾ ਸੱਚਾ ਪ੍ਰੀਤਮ, ਉਸਦੀ ਹੀ ਮੈਂ ਹੋਈ
ਹਰ ਪਲ ਓਹਦਾ ਹੋਇਆ ਸਹਾਈ, ਆਂਚ ਨਾ ਆਏ ਕੋਈ
ਮੈਂ ਕਿਹਨੂੰ ਕਿਹਨੂੰ ਦੱਸਾਂ,,,,,,,,,,,,,,,,,,,,,,,,,,,

ਵਾਰ ਵਾਰ ਤੈਨੂੰ ਸਮਝਾਵਾਂ, ਮੱਲ੍ਹ ਲੈ ਏਹਦਾ ਦਵਾਰਾ
ਆ ਕੇ ਦਰ ਤੇ ਅਲਖ ਜਗਾ ਲੈ, ਫੜ੍ਹ ਲੈ ਪੱਲਾ ਏਹਦਾ
ਨਜ਼ਰ ਕਰੇਗਾ ਰਹਿਮਤ ਦੀ, ਕੱਟੇ ਚੌਰਾਸੀ ਵਾਲਾ ਫੇਰਾ
ਮੈਂ ਕਿਹਨੂੰ ਕਿਹਨੂੰ ਦੱਸਾਂ,,,,,,,,,,,,,,,,,,,,,,,,,,,
श्रेणी
download bhajan lyrics (1457 downloads)