लै लै माँ वधाईआं

लै लै माँ वधाईआं, लै लै माँ वधाईआं |
तेरे बच्चेयां खुशीआं मनाईयाँ, लै लै माँ वधाईआं ||

करमा वाला दिन एह आया, आज मैया तू आप बुलाया |
सुत्ते साडे भागे ने जागे, बच्चेयां बह तेरे चरनी लगे |
अज खूब रौनका लाईया , लै लै माँ वधाईआं ||

ऐ जो खुशीआं आसे पासे, सुख़ जो वरदा चारे पासे |
असा एहदे विच कुछ ना कीता, सब कुछ मईया तेरा दित्ता |
तेरीआं ने वढआईआं, लै लै माँ वधाईआं ||

कितीआ जिन्ना वी अर्जोईआ, सब दिया सुखना पूरीयाँ होइयां |
जिन्ना वी दुखसुख तेरे नाल फोले, तू तकदीर दे दर खोले |
रज रज खैराँ पाईयाँ, लै लै माँ वधाईआं ||

हिर्दय तेरी जोत जगा के, पारस चरना नू हाथ ला के |
कष्ट रोग सब हर गए माये, जो आये ओ तर गए माये |
नच नच भेटा गायींआ , लै लै माँ वधाईआं ||

ਲੈ ਲੈ ਮਾਂ ਵਧਾਈਆਂ, ਲੈ ਲੈ ਮਾਂ ਵਧਾਈਆਂ ll
ਤੇਰੀਆਂ ਬੱਚਿਆਂ ਖੁਸ਼ੀਆਂ ਮਨਾਈਆਂ,
ਲੈ ਲੈ ਮਾਂ ਵਧਾਈਆਂ,
ਲੈ ਲੈ ਮਾਂ ਵਧਾਈਆਂ, ਲੈ ਲੈ ਮਾਂ ਵਧਾਈਆਂ ll

ਕਰਮਾਂ ਵਾਲਾ, ਦਿਨ ਏਹ ਆਇਆ l
ਅੱਜ ਮਈਆ ਤੂੰ, ਆਪ ਬੁਲਾਇਆ ll
ਸੁੱਤੇ ਸਾਡੇ, ਭਾਗ ਨੇ ਜਾਗੇ,
ਬੱਚਿਆਂ ਬਹਿ ਤੇਰੇ, ਚਰਨੀ ਲੱਗੇ,
ਅੱਜ ਖੂਬ ਰੌਣਕਾਂ ਲਾਈਆਂ,
ਲੈ ਲੈ ਮਾਂ ਵਧਾਈਆਂ,,,,,,,,,

ਏਹ ਜੋ ਖੁਸ਼ੀਆਂ, ਏਹ ਜੋ ਹਾਸੇ l
ਸੁੱਖ ਜੋ ਵਰ੍ਹਦਾ, ਚਾਰੇ ਪਾਸੇ ll
ਅਸਾਂ ਏਹਦੇ ਵਿੱਚ, ਕੁੱਝ ਨਾ ਕੀਤਾ,
ਸਭ ਕੁੱਝ ਮਈਆ, ਤੇਰਾ ਦਿੱਤਾ,
ਤੇਰੀਆਂ ਨੇ ਵਡਿਆਈਆਂ,
ਲੈ ਲੈ ਮਾਂ ਵਧਾਈਆਂ,,,,,,,,,,,,

ਕੀਤੀਆਂ ਜਿਹਨਾਂ, ਵੀ ਅਰਜ਼ੋਈਆਂ l
ਸਭ ਦੀਆਂ ਸੁੱਖਣਾ, ਪੂਰੀਆਂ ਹੋਈਆਂ ll
ਜਿਹਨਾਂ ਵੀ ਦੁੱਖ ਸੁੱਖ, ਤੇਰੇ ਨਾਲ ਫ਼ੋਲੇ,
ਤੂੰ ਤਕਦੀਰਾਂ, ਦੇ ਦਰ ਖੋਲੇ,
ਰੱਜ ਰੱਜ ਖੈਰਾਂ ਪਾਈਆਂ,
ਲੈ ਲੈ ਮਾਂ ਵਧਾਈਆਂ,,,,,,,,,,,,

ਹਿਰਦੇ ਤੇਰੀ, ਜੋਤ ਜਗਾ ਕੇ l
ਪਾਰਸ ਚਰਨਾਂ, ਨੂੰ ਹੱਥ ਲਾ ਕੇ ll
ਕਸ਼ਟ ਰੋਗ ਸਭ, ਹਰ ਗਏ ਮਾਏਂ,
ਜੋ ਆਏ ਓਹ, ਤਰ ਗਏ ਮਾਏਂ,
ਨੱਚ ਨੱਚ ਭੇਟਾਂ ਗਾਈਆਂ,
ਲੈ ਲੈ ਮਾਂ ਵਧਾਈਆਂ,,,,,,,,,,,,
download bhajan lyrics (1857 downloads)