सोहणे मंदिरां तो

कोई आया कला कोई नाल परिवार दे,
असी भी ता चल आये माँ दे दरबार ते,
रेह्न्दी ना कोई थोड ओहनू माँ दे दर आ के,
जेह्डा चरना च हाज़रियां भरदा.
माये नि तेरे सोहने मंदिरा तो,
जी नि जान नु करदा......

तेरे नाम वाली माये ज्योत ज्गाओंदे आ,
हर वेले मइया तेरा नाम धियौंदे आ,
वखरा ही सुख माये मिलदा ऐ ओहनू,
जेह्डा चरना च शीश तेरे थरदा,
माये नि तेरे सोहने मंदिरा तो,
जी नि जान नु करदा......

भवन माँ लगे तेरा स्वरगा तो प्यारा माँ,
वेखियाँ ना एहो जेहा किते भी नजारा माँ,
रेहमता दा मीह माये मेरिये,
सदा तेरे चरना च वरदा,
माये नि तेरे सोहने मंदिरा तो,
जी नि जान नु करदा......

उचा अते सुचा माये तेरा दरबार ऐ,
ताहियो तेनु पुज्दा ऐ सारा संसार ऐ,
नकोदर दा मिंटू वि दर तेरा आ के
चेता भूल बेठा अपने घर दा,
माये नि तेरे सोहने मंदिरा तो,
जी नि जान नु करदा......


ਕੋਈ ਆਇਆ ਕੱਲਾ, ਕੋਈ ਨਾਲ ਪਰਿਵਾਰ ਦੇ
ਅਸੀਂ ਵੀ ਤਾਂ ਚੱਲ ਆਏ, ਮਾਂ ਦੇ ਦਰਬਾਰ ਤੇ ll,
ਰਹਿੰਦੀ ਨਾ ਕੋਈ ਥੁੜ ਓਹਨੂੰ, ਮਾਂ ਦੇ ਦਰ ਆ ਕੇ ll,
ਜੇਹੜਾ ਚਰਨਾਂ ਚ, ਹਾਜ਼ਰੀਆਂ ਭਰਦਾ,
ਮਾਏਂ ਨੀ ਤੇਰੇ, ਸੋਹਣੇ ਮੰਦਿਰਾਂ ਤੋਂ ll,
ਜੀ ਨੀ ਜਾਣ ਨੂੰ ਕਰਦਾ,,,,,ll

ਤੇਰੇ ਨਾਮ ਵਾਲੀ ਮਈਆ, ਜੋਤ ਜਗਾਉਂਦੇ ਆਂ,  
ਹਰ ਵੇਲੇ ਮਈਆ ਤੇਰਾ, ਨਾਮ ਧਿਆਉਂਦੇ ਆਂ ll
ਵੱਖਰਾ ਹੀ ਸੁੱਖ ਮਾਏਂ, ਮਿਲਦਾ ਏ ਓਹਨੂੰ ll,
ਜੇਹੜਾ ਚਰਨਾਂ ਚ, ਸੀਸ ਤੇਰੇ ਧਰਦਾ,  
ਮਾਏਂ ਨੀ ਤੇਰੇ, ਸੋਹਣੇ ਮੰਦਿਰਾਂ ਤੋਂ ll,
ਜੀ ਨੀ ਜਾਣ ਨੂੰ ਕਰਦਾ,,,,,,

ਭਵਨ ਮਾਂ ਲੱਗੇ ਤੇਰਾ, ਸਵਰਗ ਤੋਂ ਪਿਆਰਾ ਮਾਂ,
ਵੇਖਿਆ ਨਾ ਏਹੋ ਜੇਹਾ, ਕਿਤੇ ਵੀ ਨਜ਼ਾਰਾ ਮਾਂ ll
ਰਹਿਮਤਾਂ ਦਾ, ਮੀਂਹ ਮਾਏਂ ਮੇਰੀਏ ll,
ਸਦਾ ਤੇਰੇ, ਚਰਨਾਂ ਚ ਵਰ੍ਹਦਾ,
ਮਾਏਂ ਨੀ ਤੇਰੇ, ਸੋਹਣੇ ਮੰਦਿਰਾਂ ਤੋਂ ll,
ਜੀ ਨੀ ਜਾਣ ਨੂੰ ਕਰਦਾ,,,,,,

ਉੱਚਾ ਅਤੇ ਸੁੱਚਾ ਮਾਏਂ, ਤੇਰਾ ਦਰਬਾਰ ਏ,
ਤਾਹੀਓਂ ਤੈਨੂੰ ਪੂਜਦਾ ਏ, ਸਾਰਾ ਸੰਸਾਰ ਏ ll
ਨਕੋਦਰ ਦਾ ਮਿੰਟੂ ਵੀ, ਦਰ ਤੇਰੇ ਆ ਕੇ ll,
ਚੇਤਾ ਭੁੱਲ ਬੈਠਾ, ਆਪਣੇ ਘਰ ਦਾ,
ਮਾਏਂ ਨੀ ਤੇਰੇ, ਸੋਹਣੇ ਮੰਦਿਰਾਂ ਤੋਂ ll,
ਜੀ ਨੀ ਜਾਣ ਨੂੰ ਕਰਦਾ,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (874 downloads)