मीठे लगदे मईया जी तेरे बोल

मीठे लगदे मईया जी तेरे बोल.
वेले अमृत दे,
वेले अमृत दे, वेले अमृत दे,
सहनु रख चरना दे कोल,
वेले अमृत दे,
मीठे लगदे मईया जी तेरे बोल.

अमृत वेले बूंदा वर्सन,
प्यार तेरे लई अखियाँ तरसन,
बोलदे ने चन ते चकोर वेले अमृत दे,
मीठे लगदे मईया जी तेरे बोल.

अमृत वेले गूंजा वजन,
दरश तेरे नु माये अखियाँ तरसन,
छाई हिया घटा घनघोर वेले अमृत दे,
मीठे लगदे मईया जी तेरे बोल.

अमृत वेले संगत भुलावे,
हो नही सकदा की माँ न आवे,
तेरे हाथ साड़ी माये डोर वेले अमिरत दे,
मीठे लगदे मईया जी तेरे बोल.

अमृत वेले जो नाम ध्यावे,
मुह मगियाँ फल ऑहियो पावे,
बेह गया चरना दे कोल  वेले अमिरत दे,
मीठे लगदे मईया जी तेरे बोल.

अमृत वेले माँ कंजका आइयाँ.
संग मइयां पिपली पिंगा पाइयां,
दर ते लगी रोनक होर वेले अमृत दे,
मीठे लगदे मईया जी तेरे बोल.

अमृत वेले माँ झोलियाँ भरदी,
बचियाँ ते माँ मेहरा करदी,
अथे न रेह्न्दी कोई थोड वेले अमृत दे,
मीठे लगदे मईया जी तेरे बोल.



ਮਿੱਠੇ ਲੱਗਦੇ, ਮਈਆ ਜੀ ਤੇਰੇ ਬੋਲ,
ਵੇਲੇ ਅੰਮ੍ਰਿਤ ਦੇ ll
ਵੇਲੇ ਅੰਮ੍ਰਿਤ ਦੇ, ਵੇਲੇ ਅੰਮ੍ਰਿਤ ਦੇ ll
ਸਾਨੂੰ ਰੱਖ, ਚਰਨਾਂ ਦੇ ਕੋਲ,
ਵੇਲੇ ਅੰਮ੍ਰਿਤ ਦੇ
ਮਿੱਠੇ ਲਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ, ਬੂੰਦਾਂ ਵਰਸਣ
ਪਿਆਰ ਤੇਰੇ ਲਈ, ਅੱਖੀਆਂ ਤਰਸਣ ll
ਬੋਲਦੇ ਨੇ ਚੰਨ ਤੇ ਚਕੋਰ, ਵੇਲੇ ਅੰਮ੍ਰਿਤ ਦੇ
ਮਿੱਠੇ ਲਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ, ਗੂੰਜਾਂ ਵੱਜਣ
ਦਰਸ਼ ਤੇਰੇ ਨੂੰ ਮਾਏਂ, ਅੱਖੀਆਂ ਤਰਸਣ ll
ਛਾਈ ਹੈ ਘਟਾ ਘਨਘੋਰ, ਵੇਲੇ ਅੰਮ੍ਰਿਤ ਦੇ
ਮਿੱਠੇ ਲਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ, ਸੰਗਤ ਬੁਲਾਵੇ
ਹੋ ਨਹੀਂ ਸਕਦਾ ਕਿ, ਮਾਂ ਨਾ ਆਵੇ ll
ਤੇਰੇ ਹੱਥ ਸਾਡੀ ਮਾਏਂ ਡੋਰ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ ਜੋ, ਨਾਮ ਧਿਆਵੇ
ਮੂੰਹ ਮੰਗਿਆਂ ਫ਼ਲ, ਓਹੀਓ ਪਾਵੇ ll
ਬਹਿ ਗਿਆ ਚਰਨਾਂ ਦੇ ਕੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ ਮਾਂ, ਕੰਜ਼ਕਾਂ ਆਈਆਂ
ਸੰਗ ਮਈਆ ਪਿਪਲੀ, ਪੀਂਘਾਂ ਪਾਈਆਂ ll
ਦਰ ਤੇ ਲੱਗੀ ਰੌਣਕ ਹੋਰ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ ਮਈਆ ਜੀ,,,,,,,,,,,,

ਅੰਮ੍ਰਿਤ ਵੇਲੇ ਮਾਂ, ਝੋਲੀਆਂ ਭਰਦੀ
ਬੱਚਿਆਂ ਤੇ ਮਾਂ, ਮੇਹਰਾਂ ਕਰਦੀ ll
ਐਥੇ ਨਾ ਰਹਿੰਦੀ ਕੋਈ ਥੋੜ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ ਮਈਆ ਜੀ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (911 downloads)