माएं बूहे खोल कि अंदर

माएं बूहे खोल कि अंदर औना चाहुंदा हां,
तेनु अपने दिल दा हाल सुनाउना चाहुंदे हां,
तेरे चरना दे विच शीश झुकाना चाहुंदे हां,
माएं बूहे खोल कि अंदर औना चाहुंदा हां,

तेरे दर्शन दी माँ कद आस लगाई ऐ,
आसा रानी आसा दी मैं ज्योत जगाई ऐ,
झंडियाँ वाली दर ते अलख ज्गाउना चाहुंदे हां,
माएं बूहे खोल कि अंदर औना चाहुंदा हां,


एक वार ते मन ले माँ अरदास गरीबा दी,
एक वार ते पूरी करदे आस गरीबा दी,
असी वी तेरे दर ते छतर च्दाउना चाहुंदे हां,
माएं बूहे खोल कि अंदर औना चाहुंदा हां,

तेरे भवन सुनहरी चोला लाल भवानी माँ,
शेर तेरा अलबेला सोहनी चाल भवानी माँ,
शेर सवारी तेरा दर्शन पाना चाहुंदे हां,
माएं बूहे खोल कि अंदर औना चाहुंदा हां,

तेरा द्वारा मल के बेठे भगत प्यारे माँ,
न्च्दे गाउंदे ढोल व्जौंदे रल के सारे माँ,
असी भी चंचल दे नाल भेटा गाउनी चाहुंदे हां,
माएं बूहे खोल कि अंदर औना चाहुंदा हां,


ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ l
ਤੈਨੂੰ ਆਪਣੇ ਦਿਲ ਦਾ ਹਾਲ, ਸੁਣਾਉਣਾ ਚਾਹੁੰਦੇ ਹਾਂ ll
*ਤੇਰੇ ਚਰਨਾਂ ਦੇ ਵਿੱਚ ਸੀਸ, ਝੁਕਾਉਣਾ ਚਾਹੁੰਦੇ ਹਾਂ l
"ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ" l

ਤੇਰੇ ਦਰਸ਼ਨ ਦੀ ਮਾਂ ਕੱਦ ਦੀ, ਆਸ ਲਗਾਈ ਏ l
ਆਸਾ ਰਾਣੀ ਆਸਾਂ ਦੀ ਮੈਂ, ਜੋਤ ਜਗਾਈ ਏ ll
*ਝੰਡਿਆਂ ਵਾਲੀ ਦਰ ਤੇ ਅਲਖ, ਜਗਾਉਣਾ ਚਾਹੁੰਦੇ ਹਾਂ l
''ਹੋ ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ'' l

ਇੱਕ ਵਾਰ ਤੇ ਮੰਨ ਲੈ ਮਾਂ, ਅਰਦਾਸ ਗਰੀਬਾਂ ਦੀ
ਇੱਕ ਵਾਰ ਤੇ ਪੂਰੀ ਕਰਦੇ, ਆਸ ਗਰੀਬਾਂ ਦੀ ll
*ਅਸੀਂ ਵੀ ਤੇਰੇ ਦਰ ਤੇ ਛੱਤਰ, ਚੜ੍ਹਾਉਣਾ ਚਾਹੁੰਦੇ ਹਾਂ l
"ਹੋ ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ'' l

ਤੇਰਾ ਭਵਨ ਸੁਨਿਹਰੀ ਚੋਲਾ, ਲਾਲ ਭਵਾਨੀ ਮਾਂ l
ਸ਼ੇਰ ਤੇਰਾ ਅਲਬੇਲਾ ਸੋਹਣੀ, ਚਾਲ ਭਵਾਨੀ ਮਾਂ ll
*ਸ਼ੇਰ ਸਵਾਰੀ ਤੇਰਾ ਦਰਸ਼ਨ, ਪਾਣਾ ਚਾਹੁੰਦੇ ਹਾਂ l
"ਹੋ ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ'' l

ਤੇਰਾ ਦਵਾਰਾ ਮੱਲ੍ਹ ਕੇ ਬੈਠੇ, ਭਗਤ ਪਿਆਰੇ ਮਾਂ l
ਨੱਚਦੇ ਗਾਉਂਦੇ ਢੋਲ ਵਜਾਉਂਦੇ, ਰੱਲ ਕੇ ਸਾਰੇ ਮਾਂ ll
*ਅਸੀਂ ਵੀ ਚੰਚਲ ਦੇ ਨਾਲ ਭੇਟਾਂ, ਗਾਉਣੀ ਚਾਹੁੰਦੇ ਹਾਂ
"ਹੋ ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ'' l
"ਮਾਏਂ ਬੂਹੇ ਖੋਲ ਕਿ ਅੰਦਰ, ਆਉਣਾ ਚਾਹੁੰਦੇ ਹਾਂ''xx
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1008 downloads)